ਵਾਸ਼ਿੰਗਟਨ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵਿਦੇਸ਼ੀ ਨਾਗਰਿਕਾਂ, ਖ਼ਾਸ ਤੌਰ 'ਤੇ ਭਾਰਤੀਆਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਦੇ ਮਾਮਲੇ ਤਹਿਤ ਯਾਦਵਿੰਦਰ ਸਿੰਘ ਸੰਧੂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।  ਅਮਰੀਕੀ ਨਿਆਂ ਵਿਭਾਗ ਮੁਤਾਬਕ 61 ਸਾਲ ਦੇ ਯਾਦਵਿੰਦਰ ਸਿੰਘ ਸੰਧੂ ਨੇ 2013 ਤੋਂ 2015 ਦਰਮਿਆਨ 400 ਵਿਦੇਸ਼ੀ ਨਾਗਕਿਰਾ ਨੂੰ ਨਾਜਾਇਜ਼ ਤਰੀਕੇ  ਨਾਲ ਅਮਰੀਕਾ ਲਿਆਉਣ ਦਾ ਅਪਰਾਧ ਕਬੂਲ ਕਰ ਲਿਆ ਸੀ। ਮਨੁੱਖੀ ਤਸਕਰੀ ਦੀ ਇਸ ਪ੍ਰਕਿਰਿਆ ਦੌਰਾਨ ਜਿਥੇ ਕਈ ਜਾਨਾਂ ਖ਼ਤਰੇ ਵਿਚ ਪਈਆਂ, ਉਥੇ ਹੀ ਇਕ ਪ੍ਰਵਾਸੀ ਦੀ ਮੌਤ ਵੀ ਹੋ ਗਈ। 

ਹੋਰ ਖਬਰਾਂ »