ਪਿੰਜੌਰ, 25 ਅਪ੍ਰੈਲ, (ਹ.ਬ.) : 2014 ਦੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਵਾਅਦਾ ਕੀਤਾ ਸੀ ਕਿ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ, ਖਾਤੇ ਵਿਚ 15 ਲੱਖ ਰੁਪਏ ਪਾਵਾਂਗੇ। ਲੇਕਿਨ ਸਰਕਾਰ ਵਿਚ ਆਉਣ ਤੋਂ ਬਾਅਦ ਇਹ ਵਾਅਦੇ ਪੂਰੇ ਨਹੀਂ ਹੋਏ। ਬੁਧਵਾਰ ਨੂੰ ਕਾਲਕਾ ਵਿਚ ਚਲ ਰਹੀ ਡਿਬੇਟ ਵਿਚ ਇੱਕ ਨੌਜਵਾਨ ਨੇ ਇਹ ਸਵਾਲ ਭਾਜਪਾ ਵਿਧਾਇਕ ਲਤਿਕਾ ਸ਼ਰਮਾ ਕੋਲੋਂ ਪੁੱਛ ਲਿਆ। ਵਿਧਾਇਕ ਤਾਂ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਹੀ Îਨਿਕਲ ਗਈ ਲੇਕਿਨ ਜਦ ਪ੍ਰਦੀਪ ਬਾਹਰ ਨਿਕਲਿਆ ਤਾਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਦੋਸ਼ ਹਨ ਕਿ ਭਾਜਪਾ ਵਰਕਰਾਂ ਨੇ ਪ੍ਰਦੀਪ ਨੂੰ ਕੁਟਾਪਾ ਚਾੜ੍ਹਿਆ। ਪ੍ਰਦੀਪ ਨੇ ਪਿੰਜੌਰ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ। ਕਿਹਾ ਕਿ ਡਿਬੇਟ ਵਿਚ ਭਾਜਪਾ ਨੇਤਾਵਾਂ ਕੋਲੋਂ ਬੇਰੋਜ਼ਗਾਰੀ, ਭ੍ਰਿਸ਼ਟਾਚਾਰ 'ਤੇ ਸਵਾਲ ਕੀਤੇ, ਲੇਕਿਨ ਜਵਾਬ ਦੇ ਬਦਲੇ ਵਿਚ ਉਨ੍ਹਾਂ ਕੁੱਟਿਆ ਗਿਆ। 
ਪ੍ਰਦੀਪ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਮੈਨੂੰ ਥੱਪੜ ਮਾਰੇ। ਧਮਕੀਆਂ ਦਿੰਦੇ ਹੋÂ ਕਿਹਾ ਕਿ ਡਿਬੇਟ ਵਿਚ ਤਾਂ ਬਹੁਤ ਬੋਲ ਰਿਹਾ ਸੀ, ਹੁਣ ਬੋਲ। ਅੱਗੇ ਤੋਂ ਬੋਲਿਆ ਤਾਂ ਬਖਸ਼ਾਂਗੇ ਨਹੀਂ। ਕੀ ਲੋਕਤੰਤਰ ਵਿਚ ਸਵਾਲ ਚੁੱਕਣਾ ਗਲਤ ਹੈ। ਜਿਹੜੇ ਨੇਤਾਵਾਂ ਨੂੰ ਸਾਡੀ ਵੋਟ ਨਾਲ ਸੱਤਾ ਮਿਲੀ, ਉਨ੍ਹਾਂ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਹੀ ਹੋਵੇਗਾ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ  ਕਿ ਮੇਰੇ 'ਤੇ ਹਮਲਾ ਕਰਨ ਵਾਲੇ ਕੌਣ ਸਨ।

ਹੋਰ ਖਬਰਾਂ »