ਅਜਨਾਲਾ, 25 ਅਪ੍ਰੈਲ, (ਹ.ਬ.) : ਪਿੰਡ ਦਿਆਲਪੁਰ ਵਿਚ ਬੁਧਵਾਰ ਨੂੰ ਲੋਕਾਂ ਨੇ ਇੱਕ ਕਬੂਤਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਦੱÎਸਿਆ ਜਾ ਰਿਹਾ ਕਿ ਇਹ ਪਾਕਿਸਤਾਨ ਤੋਂ ਆਇਆ ਹੈ। ਸਾਬਕਾ ਸਰਪੰਚ ਜਸਬੀਰ ਸਿੰਘ ਨੂੰ ਇਹ ਕਬੂਤਰ ਅਪਣੇ ਘਰ 'ਤੇ ਦਿਖਿਆ ਸੀ।  ਪੈਰ ਵਿਚ ਗੁਲਾਬੀ ਰੰਗ ਦਾ ਬੈਂਡ ਬੰÎਨ੍ਹਿਆ ਹੋਇਆ ਸੀ, ਜਿਸ 'ਤੇ ਉਰਦੂ ਵਿਚ  ਮੋਬਾਈਲ ਨੰਬਰ ਅਤੇ ਕਿਸੇ ਸ਼ਕੀਲ ਨਾਂ ਦੇ ਵਿਅਕਤੀ ਦਾ ਨਾਂ ਲਿਖਿਆ ਹੋਇਆ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਲੋਕਾਂ ਨੇ ਗੌਰ ਨਹੀਂ ਕੀਤੀ ਲੇਕਿਨ ਜਦ ਧਿਆਨ ਨਾਲ ਦੇਖਿਆ ਤਾਂ ਉਹ ਹੋਰ ਕਬੂਤਰਾਂ ਤੋਂ ਅਲੱਗ ਦਿਖਿਆ। ਫੇਰ ਕੁਝ ਲੋਕਾਂ ਨੂੰ ਬੁਲਾ ਕੇ ਉਸ ਨੂੰ ਫੜਿਆ। ਖ਼ਾਸ ਗੱਲ ਤਾਂ ਇਹ ਰਹੀ ਕਿ ਜ਼ਿਆਦਾ ਉਡਦਾ ਨਹੀਂ ਸੀ, ਇਸ ਤੋਂ ਸਾਬਤ ਹੁੰਦਾ ਕਿ ਉਹ ਪਾਲਤੂ ਹੈ। ਫੜਨ ਤੋਂ ਬਾਅਦ ਗੱਗੋਮਾਹਰ ਪੁਲਿਸ ਨੂੰ ਸੂਚਨਾ ਦਿੱਤੀ ਗਈ।  ਪੁਲਿਸ ਨੇ ਉਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਹੈ ਅਤੇ ਇਸ ਬਾਰੇ ਛਾਣਬੀਣ ਜਾਰੀ ਹੈ। 

ਹੋਰ ਖਬਰਾਂ »