ਔਟਵਾ, 25 ਅਪ੍ਰੈਲ (ਹਮਦਰਦ ਸਮਾਚਾਰ ਸੇਵਾ): ਫ਼ਿਲੀਪੀਨ 'ਚ ਸੜ ਰਹੇ ਕੈਨੇਡੀਅਨ ਕਚਰੇ ਦੇ ਸਥਾਈ ਹੱਲ ਲਈ ਕੈਨੇਡਾ ਸਰਕਾਰ ਵਲੋਂ ਜਲਦੀ ਹੀ ਕੋਈ ਹੱਲ ਕੱਢੇ ਜਾਣ ਦੀ ਖ਼ਬਰ ਮਿਲੀ ਹੈ। ਕੈਨੇਡੀਅਨ ਸਰਕਾਰ ਦੇ ਇੱਕ ਅਧਿਕਾਰੀ ਨੇ ਇਸ ਮੁੱਦੇ ਸਬੰਧੀ ਗੱਲ ਕਰਦਿਆਂ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਇਸ ਮਸਲੇ ਦੇ ਹੱਲ ਸਬੰਧੀ ਦੋਨੋਂ ਦੇਸ਼ਾਂ ਦੀਆਂ ਸਰਕਾਰੀ ਅਧਿਕਾਰੀਆਂ ਵਲੋਂ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕੈਨੇਡਾ ਸਰਕਾਰ ਵਲੋਂ ਫ਼ਿਲੀਪੀਨ 'ਚ ਭੇਜੇ ਕੂੜੇ ਨਾਲ ਭਰੇ ਕੰਟੇਨਰ ਜਹਾਜ਼ਾਂ ਨੂੰ ਵਾਪਸ ਬੁਲਾਉਣ ਲਈ ਜਲਦ ਹੀ ਹੁਕਮ ਕੀਤੇ ਜਾਣਗੇ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕੈਨੇਡਾ 'ਚ ਹੋਰ ਗੰਭੀਰ ਮੁੱਦਿਆਂ 'ਤੇ ਕੰਮ ਕੀਤਾ ਜਾ ਰਿਹਾ ਸੀ ਜਿਸ ਕਾਰਨ ਇਸ ਮਸਲੇ ਸਬੰਧੀ ਚਲਦੀ ਚਰਚਾ ਕੁਝ ਹੋਲੀ ਹੋ ਗਈ ਸੀ ਪਰ ਅਧਿਕਾਰੀਆਂ ਨੇ ਇਹ ਭਰੋਸਾ ਦਵਾਇਆ ਹੈ ਕਿ ਕੁਝ ਮਹੀਨਿਆਂ ਦੇ ਅੰਦਰ ਇਸ ਮਸਲੇ ਦਾ ਨਿਪਟਾਰਾ ਕਰ ਲਿਆ ਜਾਵੇਗਾ। ਕੱਲ ਫ਼ੀਨੀਪੀਨੋ ਦੇ ਰਾਸ਼ਟਰਪਤੀ ਡੁਟਰਟੇ ਵਲੋਂ ਕੈਨੇਡਾ ਸਰਕਾਰ ਨੂੰ ਚੇਤਾਨਵੀ ਦਿੱਤੀ ਗਈ ਸੀ ਕਿ ਜੇ ਉਨਾਂ• ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕੂੜੇ ਨਾਲ ਭਰੇ ਕਨਟੇਨਰ ਜਹਾਜ਼ਾਂ ਨੂੰ ਵਾਪਸ ਨਾ ਬੁਲਾਇਆ ਤਾਂ ਉਹ ਜੰਗ ਯੁੱਧ ਲਈ ਤਿਆਰ ਰਹਿਣ। ਉਨ•ਾਂ ਨੇ ਕਿਹਾ ਕਿ ਕਾਰਵਾਈ ਨਾ ਕੀਤੇ ਜਾਣ 'ਤੇ ਉਹ ਆਪਣੇ ਕੂੜੇ ਦੇ ਕਨਟੇਨਰਾਂ ਨੂੰ ਕੈਨੇਡਾ ਵਾਪਸ ਭਿਜਵਾਉਣ ਦੀ ਧਮਕੀ ਵੀ ਦਿੱਤੀ ਸੀ। 

ਹੋਰ ਖਬਰਾਂ »