ਵਾਤਾਵਰਨ ਸਬੰਧੀ ਸਟੱਡੀ 'ਤੇ ਖਰਚੇ ਜਾਣਗੇ ਢਾਈ ਲੱਖ ਡਾਲਰ

ਔਟਵਾ, 25 ਅਪ੍ਰੈਲ (ਹਮਦਰਦ ਸਮਾਚਾਰ ਸੇਵਾ) ਔਟਵਾ ਸ਼ਹਿਰ ਦੀ ਕਾਊਂਸਿਲ ਨੇ ਹੋਰ ਕੈਨੇਡੀਅਨ ਨਗਰਪਾਲਿਕਾਵਾਂ ਨਾਲ ਹੱਥ ਮਿਲਾ ਕੇ ਸ਼ਹਿਰ 'ਚ ਵਾਤਾਵਰਨ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਐਮਰਜੰਸੀ ਐਲਾਨਣ ਸਬੰਧੀ ਵੋਟ ਕਰਨ ਵਾਲੇ ਕਾਊਂਸਿਲ ਮੈਂਬਰਾਂ ਅਤੇ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਿਰਫ਼ ਨਾ ਮਾਤਰ ਦਾ ਹੀ ਨਹੀਂ ਹੈ ਸਗੋਂ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਹੈ। ਉਨ•ਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਢਾਈ ਲੱਖ ਡਾਲਰ ਨੂੰ ਵਾਤਾਵਰਨ ਸਬੰਧੀ ਕੀਤੀ ਜਾਣ ਵਾਲੀ ਸਟੱਡੀ 'ਤੇ ਖ਼ਰਚ ਕੀਤਾ ਜਾਵੇਗਾ। ਮੀਟਿੰਗ ਦੀ ਅਗਵਾਈ ਕਰਨ ਵਾਲੇ ਕਾਊਂਸਿਲ ਮੈਂਬਰ ਸ਼ਾਨ ਮੀਨਾਰਡ ਜਿਨਾਂ• ਨੇ ਪਿਛਲੇ ਹਫ਼ਤੇ ਇਸੇ ਵਿਸ਼ੇ ਸਬੰਧੀ ਕੀਤੀ ਕਮੇਟੀ ਮੀਟਿੰਗ ਦਾ ਸਮੱਰਥਨ ਕੀਤਾ ਸੀ  ਨੇ ਦੱਸਿਆ ਕਿ ਉਸ ਨੂੰ ਸਕੂਲਾਂ ਤੋਂ ਪਟੀਸ਼ਨਾਂ ਪਾ੍ਰਪਤ ਹੋਈਆਂ ਹਨ ਅਤੇ ਨਾਲ ਹੀ ਇਸ ਮੁੱਦੇ ਸਬੰਧੀ ਬੱਚਿਆਂ ਨੇ ਵੀ ਆਪਣੀ ਰੁਚੀ ਦਿਖਾਈ ਹੈ। ਮਿਨਾਰਡ ਦਾ ਕਹਿਣਾ ਹੈ ਕਿ ਇਸ ਫ਼ੈਸਲੇ 'ਚ ਸ਼ਹਿਰ ਦੇ ਨੌਜਵਾਨਾਂ ਨੇ ਵੀ ਉਦਮ ਕੀਤਾ ਹੈ ਅਤੇ ਉਹ ਇਸ ਨੂੰ ਸਫ਼ਲ ਬਣਾਉਣਗੇ। ਮੇਅਰ ਜਿਮ ਵਾਸਨ ਨੇ ਦੱਸਿਆ ਆਉਣ ਵਾਲੇ ਸਮੇਂ 'ਚ ਵਾਤਾਵਰਨ 'ਚ ਤੇਜ਼ੀ ਨਾਲ ਬਦਲਾਅ ਆਉਣ ਵਾਲਾ ਹੈ ਇਸ ਦਾ ਸੰਕੇਤ ਕਿਊਬਿਕ ਦੇ ਇਲਾਕਿਆਂ 'ਚ ਲਗਾਤਾਰ ਪੈਂਦੇ ਮੀਂਹ ਅਤੇ ਹੜ•ਾ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਭੂਚਾਲ, ਤੂਫ਼ਾਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਅਜਿਹੀਆਂ ਸਥਿਤੀਆਂ ਆਉਣ ਵਾਲੇ ਸਮੇਂ 'ਚ ਲੋਕਾਂ ਲਈ ਖ਼ਤਰਾ  ਬਣ ਸਕਦੀਆਂ ਹਨ। ਇਸ ਲਈ ਵਾਤਾਵਰਨ ਦੀ ਸੰਭਾਲ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਸ਼ਹਿਰ 'ਚ ਵਾਤਾਵਰਨ ਐਮਰਜੰਸੀ ਐਲਾਨਣ ਦੇ ਫ਼ੈਸਲੇ ਦਾ ਕਾਊਂਸਿਲ ਦੇ ਤਿੰਨ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਹੈ।

ਹੋਰ ਖਬਰਾਂ »