ਲੰਡਨ, 26 ਅਪ੍ਰੈਲ, (ਹ.ਬ.) : ਟਾਟਾ ਸਟੀਲਵਰਕਸ ਦੇ ਯੂਨਾਈਟਡ ਕਿੰਗਡਮ (ਯੂਕੇ) ਸਥਿਤ ਪਲਾਂਟ ਵਿਚ ਧਮਾਕੇ ਦੀ ਖ਼ਬਰਾਂ ਹਨ। ਪੋਰਟ ਟਾਲਬੋਟ ਸਥਿਤ ਇਸ ਪਲਾਂਟ ਵਿਚ ਹੋਏ ਧਮਾਕੇ ਤੋਂ ਬਾਅਦ ਲੋਕਾਂ ਦੀ ਮੌਤ ਹੋ ਗਈ। ਸਾਊਥ ਵੇਲਸ ਪੁਲਿਸ ਵਲੋਂ ਦੱਸਿਆ ਗਿਆ ਕਿ  ਕੁਝ ਲੋਕ ਇਸ ਧਮਾਕੇ ਵਿਚ ਜ਼ਖਮੀ ਹਨ। ਪਲਾਂਟ ਵਿਚ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ ਹਨ। ਟਾਟਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਤੜਕੇ ਸਾਢੇ  ਤਿੰਨ ਵਜੇ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ ਪਾਸ ਦੇ ਘਰ ਹਿਲ ਗਏ ਅਤੇ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਕੁਝ ਲੋਕਾਂ ਨੇ ਦੱਸਿਆ ਕਿ ਧਮਾਕੇ ਵਾਲੀ ਜਗ੍ਹਾ ਤੋਂ ਅੱਗ ਦੇ ਗੋਲੇ ਨਿਕਲ ਰਹੇ ਸੀ। ਟਾਟਾ ਵਲੋਂ ਕਰੀਬ ਸਵਾ ਚਾਰ ਵਜੇ ਅੱਗ 'ਤੇ ਕਾਬੂ ਪਾਉਣ ਦਾ ਬਿਆਨ ਜਾਰੀ ਕੀਤਾ ਗਿਆ। ਸਾਊਥ ਵੇਲਸ ਪੁਲਿਸ ਵਲੋਂ ਕਿਹਾ ਗਿਆ ਕਿ ਅਜੇ ਤੱਕ ਦੋ  ਜ਼ਖਮੀਆਂ ਦੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਵਿਚ ਹੀ ਰਹਿਣ। ਇੱਕ ਨਾਗਰਿਕ ਨੇ ਟਵਿਟਰ 'ਤੇ ਲਿਖਿਆ, ਪੋਰਟ ਟਾਲਬੋਟ ਵਿਚ ਜ਼ੋਰਦਾਰ ਧਮਾਕੇ ਹੋ ਰਹੇ ਹਨ। ਅਜਿਹਾ ਲਗਦਾ ਕਿ ਇਹ ਪਲਾਂਟ ਵਿਚ ਹੋਏ ਧਮਾਕੇ ਹਨ ਅਤੇ ਉਮੀਦ ਹੈ ਕਿ ਜ਼ਿਆਦਾ ਗੰਭੀਰ ਨਹੀਂ ਹਨ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.