ਕੋਲੰਬੋ, 26 ਅਪ੍ਰੈਲ, (ਹ.ਬ.) : ਈਸਟਰ ਦੇ ਮੌਕੇ 'ਤੇ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਅੱਤਵਾਦੀਆਂ ਦੀ ਤਸਵੀਰਾਂ ਸ੍ਰੀਲੰਕਾ ਵਲੋਂ ਜਾਰੀ ਕੀਤੀਆਂ ਗਈਆਂ ਹਨ। ਸ੍ਰੀਲੰਕਾ ਅਧਿਕਾਰੀਆਂ ਨੇ ਇਸ ਹਮਲੇ ਵਿਚ 253 ਲੋਕਾਂ ਦੇ  ਮਾਰੇ ਜਾਣ ਦੀ ਪੁਸ਼ਟੀ ਕੀਤੀ। ਇਹ ਗਿਣਤੀ ਲਗਭਗ ਪਿਛਲੇ ਅੰਕੜਿਆਂ ਦੇ ਮੁਕਾਬਲੇ 100 ਘੱਟ ਹੈ। ਪਹਿਲਾਂ ਇਹ ਅੰਕੜਾ 359 ਸੀ। ਸ੍ਰੀਲੰਕਾ ਨੇ ਮ੍ਰਿਤਕਾਂ ਦੀ ਪਹਿਲਾਂ ਦੱਸੀ ਗਈ ਗਿਣਤੀ ਨੂੰ ਦੋਸ਼ਪੂਰਣ ਗਿਣਤੀ ਕਿਹਾ ਹੈ। ਸ੍ਰੀਲੰਕਾ ਦੇ ਡਿਪਟੀ ਡਿਫੈਂਸ ਮÎਲਸਟਰ ਰੂਵਾਨ  ਨੇ ਇਸ ਦੇ ਲਈ ਮੁਰਦਾ ਘਰ ਦੁਆਰਾ ਉਪਲਬਧ ਕਰਾਏ ਗਏ ਗਲਤ ਡਾਟੇ ਨੂੰ ਦੋਸ਼ੀ ਠਹਿਰਾਇਆ।  ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਸਥਾਨ ਤੋਂ ਸਰੀਰ ਦੇ ਅੰਗਾਂ ਦੀ ਪਛਾਣ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਗਲਤ ਆਂਕੜੇ ਜਾਰੀ ਹੋਏ। 
ਦੱਸਿਆ ਜਾ ਰਿਹਾ ਹੈ ਕਿ ਸ੍ਰੀਲੰਕਾ ਵਿਚ ਹੋਏ ਹਮਲੇ ਦੇ ਸਿਲਸਿਲੇ ਵਿਚ ਪੁਲਿਸ ਨੇ ਵਿਸ਼ੇਸ਼ ਮੁਹਿੰਮ ਦੌਰਾਨ  16 ਹੋਰ ਸ਼ੱਕੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਵਿਚੋਂ ਇੱਕ ਸ਼ੱਕੀ 'ਤੇ ਅੱਤਵਾਦੀ ਜੱਥੇਬੰਦੀ ਨਾਲ ਜੁੜੇ ਹੋਣ ਦਾ ਸ਼ੱਕ ਹੈ। ਪੁਲਿਸ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਹੁਣ ਤੱਕ 76 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ। 
ਸ੍ਰੀਲੰਕਾ ਦੇ ਕੋਲੰਬੋ ਵਿਚ ਈਸਟਰ ਦੇ ਮੌਕੇ 'ਤੇ ਬੰਬ ਧਮਾਕਿਆਂ ਦੇ ਬਾਰੇ ਵਿਚ ਪਹਿਲਾਂ ਹੀ ਜਾਣਕਾਰੀ ਦਿੰਦੇ ਹੋਏ ਚਿਤਾਵਨੀ ਦਿੱਤੀ ਗਈ ਸੀ।  ਇਹ ਚਿਤਾਵਨੀ ਹੋਰ ਕਿਸੇ ਨੇ ਨਹੀਂ ਬਲਕਿ ਭਾਰਤ ਨੇ ਦਸ ਦਿਨ ਪਹਿਲਾਂ ਦਿੱਤੀ ਸੀ। ਨਾ ਸਿਰਫ ਆਤਮਘਾਤੀ ਹਮਲਿਆਂ ਬਾਰੇ ਵਿਚ ਸੂਚਿਤ ਕੀਤਾ ਸੀ ਬਲਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਸਮੂਹ, ਉਸ ਦੇ ਨੇਤਾ ਅਤੇ ਕੁਝ ਹੋਰ ਮੈਂਬਰਾਂ ਬਾਰੇ ਵੀ ਦੱਸਿਆ ਸੀ। ਐਤਵਾਰ ਨੂੰ ਹੋਟਲ ਅਤੇ ਗਿਰਜਾ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ ਵਿਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 500 ਲੋਕ ਜ਼ਖਮੀ ਹੋ ਗਏ ਸੀ। ਹੁਣ ਤੱਕ ਇਸ ਮਾਮਲੇ ਵਿਚ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.