ਆਮਦਪੁਰ ਦੋਆਬਾ, 27 ਅਪ੍ਰੈਲ, (ਹ.ਬ.) : ਪਿੰਡ ਹਰੀਪੁਰ ਦੇ ਜਸਵੀਰ ਸਿੰਘ ਦਿਓਲ ਨੂੰ ਕੈਨੇਡਾ ਦੇ ਅਲਬਰਟਾ ਸ਼ਹਿਰ ਦੇ ਵਿਧਾਇਕ ਬਨਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਨਾਲ ਉਸ ਦੇ ਜੱਦੀ ਪਿੰਡ ਹਰੀਪੁਰ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੇ ਪਿੰਡ ਦੇ ਜੰਮਪਲ ਜਸਵੀਰ ਸਿੰਘ ਦਿਓਲ ਦੀ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ। ਪਿੰਡ ਦੇ  ਸਾਬਕਾ ਸਰਪੰਚ ਬਲਜੀਤ ਸਿੰਘ ਦਿਓਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮਾਸਟਰ ਅਮਰੀਕ ਸਿੰਘ ਦਾ ਪੁੱਤਰ ਜਸਵੀਰ ਸਿੰਘ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਹਾਲ 'ਚ ਹੋਈਆਂ ਚੋਣਾਂ ਦੌਰਾਨ ਨਿਊ ਡੈਮਕਰੇਟਿਕ ਪਾਰਟੀ ਦੇ ਐਮਐਲਏ ਚੁਣੇ ਗਏ ਹਨ। ਜਸਵੀਰ ਸਿੰਘ ਨੂੰ ਇਨ੍ਹਾਂ ਚੋਣਾਂ ਵਿਚ 6900 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ 3500 ਵੋਟਾਂ ਪਈਆਂ। ਜਸਵਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਉਹ ਭਾਰਤ ਵਿਚ ਵੀ ਰਾਜਨੀਤੀ ਰੁਚੀ ਰਖਦਾ ਸੀ ਤੇ ਇੱਥੇ ਉਹ ਸੀਪੀਐਮ ਪਾਰਟੀ ਨਾਲ ਸਬੰਧਤ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵੀ ਉਨ੍ਹਾਂ ਇਸ ਤੋਂ ਪਹਿਲਾਂ Îਇੱਕ ਸਾਹਿਤਕ ਅਖ਼ਬਾਰ ਅਤੇ ਅਪਣੇ ਰੇਡੀਓ ਬੁਲੇਟਿਨ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਬੇਹੱਦ ਮਾਣ ਬਖਸ਼ਿਆ ਹੈ। 

ਹੋਰ ਖਬਰਾਂ »