ਚੰਡੀਗੜ੍ਹ, 29 ਅਪ੍ਰੈਲ, (ਹ.ਬ.) : ਅਸੀਂ ਸਾਰੇ ਜਾਣਦੇ ਹਾਂ ਕਿ ਦੁੱਧ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੇ ਨਾਲ ਹੀ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਅੰਦਰ ਤਾਕਤ ਆਉਂਦੀ ਹੈ। ਦੁੱਧ ਵਿਚ ਪ੍ਰੋਟੀਨ, ਕੈਲੀਸ਼ੀਅਮ ਅਤੇ ਵਿਟਾਮਿਨ ਬੀ-2  ਬਹੁਤ ਚੰਗੇ ਸਰੋਤ ਹਨ, ਜੋ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹਨ। ਜ਼ਿਆਦਾਤਰ ਲੋਕਾਂ ਦੇ ਵਿਚ ਦੁੱਧ ਪੀਣ ਨੂੰ ਲੈ ਕੇ ਧਾਰਣਾ ਹੈ, ਕੁਝ ਲੋਕਾਂ ਦੇ ਅਨੁਸਾਰ ਸਾਨੂੰ ਸਵੇਰੇ ਦੁੱਧ ਪੀਣਾ ਚਾਹੀਦਾ, ਕੁਝ ਲੋਕਾਂ ਅਨੁਸਾਰ ਦੁੱਧ ਰਾਤ ਨੂੰ ਪੀਣਾ ਚਾਹੀਦਾ ਲੇਕਿਨ ਦੁੱਧ ਪੀਣ ਕਿਸ ਸਮੇਂ ਪੀਣਾ ਚਾਹੀਦਾ। ਅੱਜ ਤੁਹਾਨੂੰ ਇਸ ਦੀ ਜਾਣਕਾਰੀ ਦੇਵਾਂਗੇ।
ਜੇਕਰ ਤੁਸੀਂ ਸਵੇਰੇ ਦੁੱਧ ਪੀਂਦੇ ਹਨ ਤਾਂ ਇਹ ਆਪ ਦੇ ਸਰੀਰ ਲਈ ਭਾਰੀ ਭੋਜਨ ਹੋ ਸਕਦਾ ਹੈ। ਸਵੇਰੇ ਭਾਰੀ ਭੋਜਨ ਲੈਣ ਨਾਲ ਆਪ ਦੇ ਪਾਚਨ ਤੰਤਰ ਨੂੰ ਭੋਜਨ ਪਚਾਉਣ ਦੇ ਲਈ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਕਾਰਨ ਕਦੇ ਕਦੇ ਪੇਟ ਦਰਦ ਅਤੇ ਗੈਸ ਜਿਹੀ ਸਮੱਸਿਆ ਹੋ ਸਕਦੀ ਹੈ। ਲੇਕਿਨ ਜੇਕਰ ਡਾਕਟਰਾਂ ਦੀ ਮੰਨੀਏ ਤਾਂ ਸਵੇਰ ਦੇ ਸਮੇਂ ਪਾਚਨ ਤੰਤਰ ਕਈ  ਵਾਰ ਭਾਰੀ ਭੋਜਨ ਨੂੰ ਠੀਕ ਤਰ੍ਹਾਂ ਸੰਭਾਲ ਨਹੀਂ ਪਾਉਂਦਾ। ਇਸ ਲਈ ਆਪ ਨੂੰ ਸਵੇਰੇ ਦੁੱਧ ਪੀਣ ਤੋਂ ਬਚਣਾ ਚਾਹੀਦਾ।
ਰਾਤ ਵੇਲੇ ਦੁੱਧ ਪੀਣ ਨਾਲ ਤੁਹਾਡਾ ਪੇਟ ਭਰਿਆ ਲੱਗੇਗਾ ਅਤੇ ਆਪ ਨੂੰ ਸੋਂਦੇ ਸਮੇਂ ਭੁੱਖ ਨਹੀਂ ਲੱਗਦੀ ਹੈ ਜਿਸ ਨਾਲ ਨੀਂਦ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਜੇਕਰ ਆਪ ਚਮੜੀ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਰਾਤ ਵੇਲੇ ਦੁੱਧ ਦਾ ਸੇਵਨ ਆਪ  ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਸ ਲਈ ਰਾਤ ਵੇਲੇ ਦੁੱਧ ਪੀਣਾ ਸਰੀਰ ਦੇ ਲਈ ਚੰਗਾ ਮੰਨਿਆ ਜਾਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.