ਬ੍ਰਿਟਿਸ਼ ਕੋਲੰਬੀਆ, 30 ਅਪ੍ਰੈਲ (ਹਮਦਰਦ ਸਮਾਚਾਰ ਸੇਵਾ): ਚੀਨ ਅਤੇ ਕੈਨੇਡਾ ਵਿੱਚ ਸਿਆਸੀ ਸੰਬੰਧਾਂ ਦੇ ਖ਼ਰਾਬ ਹੋਣ ਕਾਰਨ ਕੈਨੋਲਾ ਵਪਾਰ 'ਚ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਕੈਨੋਲਾ ਕਿਸਾਨ ਵੀ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਜਿਸ ਸਬੰਧੀ ਗੱਲ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਂਬ੍ਰਿਜ 'ਚ ਕਰਵਾਏ ਸਮਾਗਮ 'ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਉਨ•ਾਂ ਵਲੋਂ ਕੈਨੋਲਾ ਕਿਸਾਨਾਂ ਦੀ ਮਦਦ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ 'ਚ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ। ਟਰੂਡੋ ਨੇ ਦੱਸਿਆ ਕਿ ਸਰਕਾਰ ਵਲੋਂ ਕੈਨੋਲਾ ਦੇ ਮਸਲੇ ਨੂੰ ਹੱਲ ਕਰਨ ਲਈ ਲਗਨ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਉਤਪਾਦਕਾਂ, ਸਟੇਕਹੋਲਡਰਾਂ ਅਤੇ ਪ੍ਰੀਮੀਅਰਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਕੁਝ ਦਿਨਾਂ 'ਚ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਕੈਨੋਲਾ ਕਿਸਾਨਾਂ ਦੇ ਹਿੱਤ 'ਚ ਜਲਦ ਹੀ ਫ਼ੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਚੀਨ ਵਲੋਂ ਕੈਨੇਡਾ ਤੋਂ 2 ਬੀਲੀਅਨ ਦੇ ਕਰੀਬ ਕਨੋਲਾ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ। ਇਸ ਦੀ ਚੀਨ ਵਲੋਂ ਪੂਰਨ ਪਾਬੰਦੀ ਕਾਰਨ ਵਪਾਰ 'ਚ ਕਾਫ਼ੀ ਅਨਿਸਚਿਤਤਾ ਬਣ ਗਈ ਹੈ। ਉਨ•ਾਂ ਨੇ ਕਿਹਾ ਕਿ ਕੈਨੇਡਾ ਵਾਸੀ ਅਤੇ ਦੇਸ਼ ਦੇ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਕੈਨੇਡੀਅਨ ਫ਼ੂਡ ਜਾਂਚਾਂ ਅਤੇ ਕੈਨੇਡਾ ਦੇ ਖ਼ੇਤੀਬਾੜੀ ਦੇ ਉਤਪਾਦਾਂ ਦੀ ਗੁਣਵੱਤਾ ਸਭ ਤੋਂ ਵਧੀਆ ਹੈ। ਇਸ ਸਬੰਧੀ ਸਾਡੇ ਕੋਲ ਜੋ ਵੀ ਪ੍ਰਤੀਕਿਰਿਆਵਾਂ ਹਨ ਉਨਾਂ• ਨੂੰ ਦੇਸ਼ ਦੇ ਕਿਸੇ ਕੋਨੋ ਤੋਂ ਝੂਠਲਾਇਆ ਨਹੀਂ ਜਾ ਸਕਦਾ। ਹਾਲਾਂਕਿ ਟਰੂਡੋ ਨੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਚੀਨ ਨੇ ਕੈਨੇਡਾ ਤੋਂ ਕੈਨੋਲਾ ਪਦਾਰਥਾਂ ਦੀ ਸਪਲਾਈ 'ਤੇ ਪਾਬੰਦੀ ਲਾਉਣ ਦਾ ਕਾਰਨ ਕੈਨੋਲਾ ਤੋਂ ਬਣੇ ਪਦਾਰਥਾਂ ਦਾ ਦੂਸ਼ਿਤ ਅਤੇ ਸਿਹਤ ਲਈ ਹਾਨੀਕਾਰਕ ਹੋਣਾ ਦੱਸਿਆ ਸੀ। ਉਨ•ਾਂ ਨੇ ਦੱਸਿਆ ਕਿ ਪਦਾਰਥਾਂ 'ਚ ਕੀੜੇ ਪਾਏ ਗਏ ਸਨ। ਜਿਸ ਦਾ ਜਸਟਿਨ ਟਰੂਡੋ ਵਲੋਂ ਸਖ਼ਤੀ ਨਾਲ ਵਿਰੋਧ ਕੀਤਾ ਗਿਆ। ਇਸ ਸੰਬੰਧੀ ਕਈ ਕੈਨੇਡੀਅਨ ਸਿਆਸਤਦਾਨਾਂ ਨੇ ਵੀ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਸ ਦਾਅਵੇ ਦਾ ਕੋਈ ਆਧਾਰ ਨਹੀਂ ਹੈ। ਚੀਨ ਦੀ ਇਹ ਵਪਾਰਕ ਕਾਰਵਾਈ ਕੈਨੋਡਾ ਦੇ ਨਾਲ ਨਾਲ ਹੋਰ ਪਦਾਰਥਾਂ 'ਤੇ ਵੀ ਪੈਂਦੀ ਨਜ਼ਰ ਆ ਰਹੀ ਹੈ। ਮਟਰ ਅਤੇ ਸੋਇਆਬੀਨ ਦੇ ਕੈਨੇਡੀਅਨ ਨਿਰਯਾਤਕਾਂ ਵਲੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਚੀਨੀ ਮਾਰਕੀਟ 'ਚ ਇਹ ਪਦਾਰਥ ਵੀ ਨਵੀਂਆਂ ਵਪਾਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਚੀਨ ਦਾ ਕੈਨੇਡਾ ਪ੍ਰਤੀ ਇਹ ਰਵੱਈਆ ਸਹੀ ਨਹੀਂ ਹੈ। ਉਨ•ਾਂ ਨੇ ਕਿਹਾ ਕਿ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਇੱਕ ਆਸਾਨ ਮੁੱਦਾ ਨਹੀਂ ਹੈ। ਕੁਝ ਦਿਨ ਪਹਿਲਾਂ ਕੰਜ਼ਰਵੇਟਿਵ ਆਗੂ ਐਂਡਰਿਉ ਸਚੀਰ ਨੇ ਵੀ ਕੈਨੇਡਾ ਸਰਕਾਰ ਨੂੰ ਇਸ ਕੈਨੋਲਾ ਮੁੱਦੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਸੀ। ਸਚੀਰ ਨੇ ਇਸ ਮੁੱਦੇ ਲਈ ਟਰੂਡੋ ਦੀ ਲੀਡਰਸ਼ਿਪ ਅਤੇ ਘਟੀਆ ਜੱਜਮੈਂਟ ਨੂੰ ਦੋਸ਼ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਛੇਤੀ ਹੀ ਚੀਨ ਨਾਲ ਵਿਗੜੇ ਸੰਬੰਧਾਂ ਨੂੰ ਸੁਧਾਰਨਾ ਚਾਹੀਦਾ ਹੈ ਅਤੇ ਕੈਨੋਲਾ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਚੀਰ ਨੇ ਟਰੂਡੋ ਨੂੰ ਕਿਹਾ ਕਿ ਉਹ ਕੈਨੋਲਾ ਕਿਸਾਨਾਂ ਲਈ ਐਮਰਜੰਸੀ ਵਿੱਤੀ ਸਹਾਇਤਾ ਨੂੰ 400,000 ਡਾਲਰ ਤੋਂ ਵਧਾ ਕੇ ਇੱਕ ਮੀਲੀਅਨ ਡਾਲਰ ਤੱਕ ਕੀਤਾ ਜਾਵੇ। ਇਸ ਸਬੰਧੀ ਸਸਕੈਚਵਾਨ ਦੀ ਪ੍ਰੀਮੀਅਰ ਸਕੌਟ ਮੋਏ ਵਲੋਂ ਕਨੌਲਾ ਕਿਸਾਨਾਂ ਦੀ ਮਦਦ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖਿਆ ਗਿਆ ਸੀ ਅਤੇ ਉਨਾਂ• ਨੂੰ ਦਿੱਤੀ ਜਾਂਦੀ ਐਡਵਾਂਸ ਵਿੱਤੀ ਮਦਦ ਨੂੰ ਵਧਾਉਣ ਦੀ ਗੱਲ ਕੀਤੀ ਸੀ। ਇਸ ਤੋਂ ਇਲਾਵਾ ਸਚੀਰ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਏਸ਼ੀਅਨ ਇਨਫ਼ਰਾਸਟ੍ਰਕਚਰ ਇਨਵੈਸਟਮੈਂਟ ਬੈਂਕ 'ਚ ਕੈਨੇਡਾ ਦਾ 256 ਮੀਲੀਅਨ ਡਾਲਰ ਨਿਵੇਸ਼ ਲਈ ਲਾਏਗਾ। ਕੈਨੇਡਾ ਦੇ ਕੈਨੋਲਾ ਕਾਊਂਸਿਲ ਜਿਮ ਐਵਰਸਨ ਦਾ ਕਹਿਣਾ ਹੈ ਕਿ ਉਸ ਨੇ ਸਰਕਾਰ ਨੂੰ ਇਸ ਮੁੱਦੇ ਸੰਬੰਧੀ ਜਲਦੀ ਹੱਲ ਕੱਢਣ ਲਈ ਕਿਹਾ ਹੈ ਅਤੇ ਜਿਵੇਂ ਸਚੀਰ ਨੇ ਸੁਝਾਅ ਦਿੱਤਾ ਹੈ ਉਸੇ ਤਰ•ਾਂ ਬਿਨਾਂ• ਦੇਰੀ ਕਰੇ ਕੋਈ ਨਵਾਂ ਅੰਬੈਂਸਡਰ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਡਬਲਿਉਟੀਓ ਸ਼ਿਕਾਇਤ ਲਾਂਚ ਕਰਕੇ ਅਤੇ ਕੈਨੋਲਾ ਕਿਸਾਨਾਂ ਲਈ ਐਮਰਜੰਸੀ ਮਦਦ 'ਚ ਵਾਧਾ ਕੀਤਾ ਜਾਵੇ।

ਹੋਰ ਖਬਰਾਂ »