ਔਟਵਾ, 2 ਮਈ (ਹਮਦਰਦ ਸਮਾਚਾਰ ਸੇਵਾ): ਲਿਬਰਲ ਐਮਪੀ ਅਤੇ ਲੰਬੇ ਸਮੇਂ ਤੋਂ ਮਿਲਟਰੀ ਮੈਨ ਰਹਿ ਚੁੱਕੇ ਐਂਡਰਿਓ ਲੇਸਲੀ ਵਲੋਂ ਮੁੜ ਚੋਣਾਂ ਨਾਂ ਲੜਨ ਦਾ ਫ਼ੈਸਲਾ ਲਿਆ ਹੈ। ਸਾਬਕਾ ਲੈਫ਼ਟੀਨੈਂਟ ਜਨਰਲ ਲੇਸਲੀ ਨੇ ਇੱਕ ਓਪਨ ਪੱਤਰ 'ਚ ਲਿਖਿਆ ਕਿ ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਉਨ•ਾਂ ਨੇ ਇਸ ਦਾ ਫ਼ੈਸਲਾ ਲਿਆ ਹੈ। ਉਨ•ਾਂ ਦੀ ਹੁਣੇ ਹੀ ਮੋਢੇ ਦੀ ਸਰਜਰੀ ਹੋਈ ਹੈ  ਅਤੇ ਉਨ•ਾਂ ਦਾ ਮੰਨਣਾ ਹੈ ਕਿ ਹੁਣ ਹੁਣ ਨਵਾਂ ਰਸਤਾ ਚੁਣਨ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਲਈ ਸੰਸਦੀ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ•ਾਂ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੀਆਂ ਇਨਾਂ• ਸੇਵਾਵਾਂ ਤੋਂ ਆਜ਼ਾਦ ਹੋ ਜਾਣ ਅਤੇ ਕਿਸੇ ਹੋਰ ਨੂੰ ਇਸ ਅਹੁਦੇ ਲਈ ਸੇਵਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਨ। ਲੇਸਲੀ ਨੇ ਆਪਣੇ 35 ਸਾਲ ਕੈਨੇਡੀਅਨ ਆਰਮਡ ਫ਼ੋਰਸ ਲਈ ਦਿੱਤੇ ਹਨ ਜਿਨਾਂ 'ਚ ਉਹ ਅਫ਼ਗਾਨਿਸਤਾਨ ਯੁੱਧ ਦੌਰਾਨ ਸੈਨਾ ਦੇ ਹੈਡ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ  ਲੇਸਲੀ ਨੇ ਮਿਲਟਰੀ ਦੇ ਭਵਿੱਖ 'ਤੇ ਇੱਕ ਹਾਈ ਪ੍ਰੋਫ਼ਾਇਲ ਰਿਪੋਰਟ ਵੀ ਲਿਖੀ ਹੈ। 

ਹੋਰ ਖਬਰਾਂ »