ਚੰਡੀਗੜ੍ਹ, 3 ਮਈ, (ਹ.ਬ.) : ਸਿੰਗਲ ਟਰੈਕ  ਆਦਤ, ਇੱਕ ਮੇਰਾ ਦਿਲ, ਗੀਤ, ਜਾਨ ਤੇਰੇ ਨਾਲ ਤੋਂ ਇਲਾਵਾ ਹੋਰ ਅਪਣੇ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਦੇ ਨਵੇਂ ਸਿੰਗਲ ਟਰੈਕ ਦਿਲ ਕਿਤੇ ਲੱਗਦਾ ਨਹੀਂ ਦੇ ਵੀਡੀਓ ਨੂੰ ਯੂ ਟਿਊਬ 'ਤੇ 4 ਦਿਨਾਂ ਵਿਚ 10 ਲੱਖ ਤੋਂ ਜ਼ਿਆਦਾ ਵਾਰ ਦਰਸ਼ਕਾਂ ਨੇ ਦੇਖਿਆ। ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱÎਸਿਆ ਕਿ ਇਸ ਸਿੰਗਲ ਟਰੈਕ ਨੂੰ ਟੀ ਸੀਰੀਜ਼ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਤੇ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਕਮਲ ਮਾਨ ਨੇ ਤੇ ਵੀਡੀਓ ਵਿੱਕੀ ਘਈ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਵੱਖ ਵੱਖ ਪੰਜਾਬੀ ਚੈਨਲਾਂ 'ਤੇ ਚਲ ਰਿਹਾ ਹੈ।

ਹੋਰ ਖਬਰਾਂ »