ਲੰਡਨ, 3 ਮਈ, (ਹ.ਬ.) : ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਮਰੀਕਾ ਨੂੰ ਅਪਣੀ ਸਪੁਰਦਗੀ ਖ਼ਿਲਾਫ਼ ਲੜਾਈ ਲੜੇਗਾ। ਅਸਾਂਜੇ, ਅਮਰੀਕਾ ਵਿਚ ਸਰਕਾਰੀ ਕੰਪਿਊਟਰਾਂ ਦੇ ਡੇਟਾ ਵਿਚ ਸੰਨ੍ਹ ਲਾਉਣ ਦੀ ਸਾਜ਼ਿਸ਼ ਘੜਨ ਦਾ ਦੋਸ਼ੀ ਹੈ। ਅਸਾਂਜੇ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਕਿ ਉਹ ਅਮਰੀਕਾ ਨੂੰ ਹਵਾਲਗੀ ਲਈ  ਸਮਰਪਣ ਨਹੀਂ ਕਰੇਗਾ। ਵਿਕੀਲੀਕਸ ਦੇ ਬਾਨੀ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਸ ਨੂੰ ਪੱਤਰਕਾਰੀ ਕਿਹਾ ਜਾਂਦਾ ਹੈ, ਜਿਸ ਨੂੰ ਕਈ ਐਵਾਰਡ  ਮਿਲੇ ਹਨ। ਅਸਾਂਜੇ ਲੰਡਨ ਦੀ ਬੇਲਮਾਰਸ਼ ਜੇਲ੍ਹ ਤੋਂ ਵੀਡੀਓ ਲਿੰਕ ਜ਼ਰੀਏ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਇਆ ਸੀ। ਅਸਾਂਜੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਵਿਚ 50 ਹਫ਼ਤਿਆਂ ਦੀ ਸਜ਼ਾ ਤਹਿਤ ਜੇਲ੍ਹ ਵਿਚ ਬੰਦ ਹੈ।  ਬ੍ਰਿਟਿਸ਼ ਪੁਲਿਸ ਨੇ ਉਸ ਨੂੰ ਪਿਛਲੇ ਮਹੀਨੇ ਇਕੁਆਡੋਰ ਦੇ ਸਫਾਰਤਖਾਨੇ ਵਿਚੋਂ ਗ੍ਰਿਫਤਾਰ ਕੀਤਾ ਸੀ।

ਹੋਰ ਖਬਰਾਂ »