ਚੰਡੀਗੜ੍ਹ, 3 ਮਈ, (ਹ.ਬ.) : ਜੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅਸੀਂ ਤੁਹਾਨੂੰ ਅੱਜ ਜੀਰੇ ਦਾ ਪਾਣੀ ਪੀਣ ਨਾਲ  ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ। ਜੀਰੇ ਦਾ ਪਾਣੀ ਪੀਣ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ। ਜੇਕਰ ਆਪ ਪੇਟ ਦੀ ਚਰਬੀ ਤੋਂ ਪ੍ਰੇਸ਼ਾਨ ਹਨ ਤੇ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਤਾਂ ਰੋਜ਼ਾਨਾ ਸਵੇਰੇ ਜੀਰੇ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਹੌਲੀ ਹੌਲੀ ਚਰਬੀ ਘੱਟ ਹੋਣ ਲੱਗਦੀ ਹੈ। ਰੋਜ਼ਾਨਾ ਜੀਰੇ ਦਾ ਪਾਣੀ ਪੀਣ ਨਾਲ ਚਮੜੀ ਵੀ ਚਮਕਦਾਰ ਹੁੰਦੀ ਹੈ ਤੇ ਮੂੰਹ 'ਤੇ ਪਿੰਪਲਸ ਵੀ ਨਹੀਂ ਹੁੰਦੇ ਹਨ। ਜੀਰੇ ਦੇ ਪਾਣੀ ਵਿਚ ਮੌਜੂਦ ਜ਼ਰੂਰੀ ਪੋਸ਼ਕ ਤੱਤਾਂ ਨਾਲ ਚਮੜੀ ਨਾਲ ਜੁੜੀ ਸਮੱਸਿਆਵਾਂ ਘੱਟ ਹੋਣ ਲੱਗਦੀਆਂ ਹਨ, ਨਾਲ ਹੀ ਚਮੜੀ ਵਿਚ ਨਿਖਾਰ ਆਉਂਦਾ ਹੈ।  ਜੀਰੇ ਦਾ ਪਾਣੀ ਪੀਣ ਨਾਲ ਡਾਈਜੈਸਟਿਵ ਸਿਸਟਮ ਸਹੀ ਰਹਿੰਦਾ ਹੈ ਅਤੇ ਕਬਜ਼, ਐਸੀਡਿਟੀ ਜਿਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੀਰੇ ਦਾ ਪਾਣੀ ਪੀਣ ਨਾਲ ਖਰਾਬ ਕਲੈਸਟਰੋਲ ਅਤੇ ਫੈਟ ਸਰੀਰ ਵਿਚ ਨਹੀਂ ਬਣਦੀ। ਇਸ ਲਈ ਜੀਰੇ ਦਾ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.