ਚੰਡੀਗੜ੍ਹ, 6 ਅਪ੍ਰੈਲ, (ਹ.ਬ.) : ਟਾਈਗਰ ਸ਼ਰਾਫ ਦੀ  ਫ਼ਿਲਮ ਸਟੂਡੈਂਟ ਆਫ਼ ਦ ਈਅਰ 2 ਇਨ੍ਹਾਂ ਦਿਨਾਂ ਕਾਫੀ ਚਰਚਾ ਵਿਚ ਹੈ। ਇਸ ਫ਼ਿਲਮ ਦਾ ਨਵਾਂ ਗਾਣਾ ਫਕੀਰਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਇਸ ਗਾਣੇ ਵਿਚ ਅਨਨਿਆ ਪਾਂਡੇ ਅਤੇ ਟਾਈਗਰ ਸ਼ਰਾਫ ਦੀ ਸ਼ਾਨਦਾਰ ਕੈਮਿਸਟਰੀ ਦੇਖੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ ਦੋਵਾਂ ਦਾ ਸ਼ਾਨਦਾਰ ਡਾਂਸ ਵੀ ਦੇਖਿਆ ਗਿਆ ਹੈ। ਗਾਣੇ ਦੇ ਲਿਰਿਕਸ ਵੀ ਲੋਕਾਂ ਨੂੰ ਪਸੰਦ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਹੂਕ ਅਪ ਅਤੇ ਮੁੰਬਈ ਦਿੱਲੀ ਦੀ ਕੁੜੀਆਂ ਗਾਣੇ ਪਹਿਲਾਂ ਹੀ ਰਿਲੀਜ਼ ਹੋ ਗਏ ਹਨ। ਇਨ੍ਹਾਂ ਗਾਣਿਆਂ ਨੂੰ ਫੈਂਸ ਦੁਆਰਾ ਕਾਫੀ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ ਦੇ ਟਰੇਲਰ ਨੂੰ ਵੀ ਫੈਂਸ ਨੇ ਕਾਫੀ ਪਸੰਦ ਕੀਤਾ ਸੀ। ਇਸ ਫ਼ਿਲਮ ਵਿਚੋਂ ਦੋ ਅਭਿਨੇਤਰੀਆਂ ਅਨਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਬਾਲੀਵੁਡ ਇੰਡਸਟਰੀ ਵਿਚ ਡੈਬਿਊ ਕਰ ਰਹੀਆਂ ਹਨ। ਦਰਅਸਲ, ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। 
ਫਕੀਰਾ ਗਾਣੇ ਨੂੰ 32 ਥਾਵਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਗਾਣੇ ਵਿਚ ਫੈਂਸ ਨੂੰ ਸੋਹਣੀ ਸੋਹਣੀ ਜਗ੍ਹਾ ਵੀ ਦੇਖਣ ਨੂੰ ਮਿਲੇਗੀ। ਟਾਈਗਰ ਤੇ ਅਨਨਿਆ ਦੀ ਕਮਿਸਟਰੀ ਵੀ ਦੇਖਣ ਨੂੰ ਮਿਲੇਗੀ। ਫਕੀਰਾ ਨੂੰ ਸਨਮ ਪੁਰੀ ਅਤੇ ਨੀਤੀ ਮੋਹਨ ਨੇ ਗਾਇਆ ਹੈ। ਇਸ ਫ਼ਿਲਮ ਨੂੰ ਪੁਨੀਤ ਮਲੋਹੋਤਰਾ  ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.