ਜੰਮੂ, 7 ਮਈ, (ਹ.ਬ.) : ਸੋਮਵਾਰ ਨੂੰ ਇੱਕ ਸਕੂਲੀ ਬੱਚਾ ਦਿਨ ਦਿਹਾੜੇ ਘਰ ਤੋਂ ਅਗਵਾ ਕਰ ਲਿਆ। ਅਗਵਾਕਾਰਾਂ ਨੇ ਬੱਚੇ ਦੇ ਪਿਤਾ ਤੋਂ Îਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਬੱਚਾ ਬੜੀ ਬ੍ਰਾਹਮਣਾ ਦੇ ਪਿੰਡ ਦੱਸਲ ਦਾ ਰਹਿਣ ਵਾਲਾ ਹੈ। ਉਹ ਕਾਲੂਚੱਕ ਸਥਿਤ ਆਰਮੀ ਸਕੂਲ ਵਿਚ ਪੰਜਵੀਂ  ਵਿਚ ਪੜ੍ਹਦਾ ਹੈ। ਘਟਨਾ ਕਾਰਨ ਪੂਰੇ ਪੁਲਿਸ ਮਹਿਕਮੇ ਵਿਚ ਭਾਜੜਾਂ ਪੈ ਗਈਆਂ।  ਬੱਚੇ ਨੂੰ ਲੱਭਣ ਲਈ ਪੁਲਿਸ ਨੇ ਕਈ ਟੀਮਾਂ ਲਗਾ ਦਿੱਤੀਆਂ। ਜਾਣਕਾਰੀ ਅਨੁਸਾਰ  ਜੋਗਿੰਦਰ ਸ਼ਰਮਾ ਸੈਨਾ ਦੇ ਰਿਟਾਇਰ ਕੈਪਟਨ ਹਨ। ਉਨ੍ਹਾਂ ਦਾ ਬੇਟਾ ਅਨੁਰੁਧ ਸਕੂਲ 500 ਮੀਟਰ ਦੂਰ ਵੈਨ ਤੋਂ ਉਤਰ ਕੇ ਘਰ ਜਾਣ ਲੱਗਾ ਤਾਂ ਪਿੱਛੇ ਤੋਂ ਆਏ Îਇੱਕ ਲਾਲ ਰੰਗ ਦੀ ਓਮਨੀ ਵੈਨ ਵਿਚ ਅਗਵਾਕਾਰ ਨੇ ਉਸ ਨੂੰ ਜ਼ਬਰਦਸਤੀ ਬਿਠਾ ਲਿਆ। ਉਹ ਉਸ ਨੂੰ ਅਪਣੇ ਨਾਲ ਲੈ ਗਏ। ਕੁਝ ਦੇਰ ਬਾਅਦ ਅਨੁਰੁਧ ਦੇ ਪਿਤਾ ਨੂੰ ਫੋਨ ਆਇਆ। ਕਿਹਾ ਗਿਆ ਕਿ ਇੱਕ ਕਰੋੜ ਰੁਪਏ ਦੇਵੋ ਤਾਂ ਉਸ ਦਾ ਬੱਚਾ ਘਰ ਪਹੁੰਚ ਜਾਵੇਗਾ। ਇਹ ਸੁਣਦੇ ਹੀ ਪਿਤਾ ਦੇ ਹੋਸ਼ ਉਡ ਗਏ। ਪੁਲਿਸ ਵਿਚ ਮਾਮਲੇ ਦੀ ਜਾਣਕਾਰੀ ਦਿੱਤੀ । ਪੁਲਿਸ ਨੇ ਜਿਹੜੇ ਨੰਬਰਾਂ ਤੋਂ ਅਗਵਕਾਰਾਂ ਨੇ ਫੋਨ ਕੀਤਾ ਸੀ ਉਸ ਨੂੰ ਟਰੈਕਿੰਗ 'ਤੇ ਲਗਾ ਲਿਆ। ਇਨ੍ਹਾਂ ਨੰਬਰਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।

ਹੋਰ ਖਬਰਾਂ »