ਚੰਡੀਗੜ੍ਹ, 8 ਮਈ, (ਹ.ਬ.) : ਫਿਲਮ ਸਟੂਡੈਂਟ ਆਫ਼ ਦਾ ਈਅਰ 2 ਦਾ ਨਵਾਂ ਗਾਣਾ ਜੱਟ ਲੁਧਿਆਣੇ ਦਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿਚ ਤਾਰਾ ਸੁਤਾਰੀਆ ਅਤੇ ਟਾਈਗਰ ਸ਼ਰਾਫ ਦੀ ਸ਼ਾਨਦਾਰ ਕੈਮਿਸਟਰੀ ਨਜ਼ਰ ਆਈ ਹੈ। ਇਸ ਗਾਣੇ ਵਿਚ ਤਾਰਾ ਸੁਤਾਰੀਆ ਅਪਣੀ ਹੌਟ ਅਦਾਵਾਂ ਨਾਲ ਟਾਈਗਰ ਨੂੰ ਜ਼ਖਮੀ ਕਰਦੀ ਨਜ਼ਰ ਆ ਰਹੀ ਹੈ।  ਦੱਸ ਦੇਈਏ ਕਿ ਇਹ ਗਾਣਾ ਕਾਲਜ ਵਿਚ ਸ਼ੂਟ ਕੀਤਾ ਗਿਆ ਹੈ। ਇਸ ਗਾਣੇ ਨੂੰ ਅਨਵਿਤਾ ਦੱਤ ਨੇ ਲਿਖਿਆ ਹੈ। ਇਸ ਦਾ ਮਿਊਜ਼ਿਕ ਵਿਸ਼ਾਲ ਸ਼ੇਖਰ ਨੇ ਦਿੱਤਾ ਹੈ। ਇਸ ਤੋਂ ਇਲਾਵਾ ਇਸ ਗਾਣੇ ਨੂੰ ਵਿਸ਼ਾਲ ਦਦਲਾਨੀ ਅਤੇ ਪਾਇਲ ਦੇਵ ਨੇ ਆਵਾਜ਼ ਦਿੱਤੀ ਹੈ। ਇਨ੍ਹਾਂ ਗਾਣਿਆਂ ਨੂੰ ਫੈਂਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦਾ ਟਰੇਲਰ ਵੀ ਫੈਂਸ ਨੇ ਕਾਫੀ ਪਸੰਦ ਕੀਤਾ ਹੈ।  ਇਸ ਫ਼ਿਲਮ ਨਾਲ ਦੋ ਅਭਿਨੇਤਰੀਆਂ ਅਨਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਬਾਲੀਵੁਡ ਇੰਡਸਟਰੀ ਵਿਚ ਡੈਬਿਊ ਕਰ ਰਹੀ ਹੈ। ਦਰਅਸਲ, ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਪੁਨੀਤ ਮਲਹੋਤਰਾ ਡਾਇਰੈਕਟ ਕਰ ਰਹੇ ਹਨ।

ਹੋਰ ਖਬਰਾਂ »