ਗ਼ਲਤ ਤਰੀਕੇ ਨਾਲ ਫ਼ਿਲੀਪੀਨ ਭੇਜਿਆ ਕੂੜਾ ਵਾਪਸ ਘਰ ਆਉਣ ਲਈ ਤਿਆਰ

ਟੋਰਾਂਟੋ, 8 ਮਈ (ਹਮਦਰਦ ਸਮਾਚਾਰ ਸੇਵਾ): ਕੈਨੇਡਾ ਅਤੇ ਫ਼ਿਲੀਪੀਨ ਵਿਚਕਾਰ ਕੈਨੇਡੀਅਨ ਕੂੜੇ ਸਬੰਧੀ ਚਲਦੇ ਮੁੱਦੇ ਦੇ ਖ਼ਤਮ ਹੋਣ ਦੇ ਆਸਾਰ ਦਿਖ ਰਹੇ ਹਨ ਕਿਉਂਕਿ ਕੈਨੇਡਾ ਨੇ ਗ਼ਲਤ ਤਰੀਕੇ ਨਾਲ ਫ਼ਿਲੀਪੀਨ ਭੇਜਿਆ ਕਚਰਾ ਵਾਪਸ ਕੈਨੇਡਾ ਮੰਗਵਾਉਣ ਲਈ ਸਹਿਮਤੀ ਦਿਖਾਈ ਹੈ। ਮਨੀਲਾ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਨੇਡਾ ਵਲੋਂ ਗ਼ਲਤ ਲੇਬਲ ਲਗਾ ਕੇ ਭੇਜੇ 69 ਕੂੜੇ ਦੇ ਕੰਟੇਨਰਾਂ ਨੂੰ ਵਾਪਸ ਕੈਨੇਡਾ ਲਿਜਾਉਣ ਦੀ ਗੱਲ ਮੰਨ ਲਈ ਗਈ ਹੈ ਅਤੇ ਉਹ ਇਸ ਕੂੜੇ ਦੇ ਟਰਾਂਸਪੋਰਟ 'ਤੇ ਆਉਂਦਾ ਖ਼ਰਚਾ ਵੀ ਦੇਣਗੇ। ਇਸ ਫ਼ੈਸਲੇ ਤੋਂ ਲਗਦਾ ਹੈ ਕਿ ਇਸ ਮਸਲੇ ਸੰਬੰਧੀ ਦੋਨੋਂ ਦੇਸ਼ਾਂ ਵਿਚਕਾਰ ਕੂਟਨੀਤਿਕ ਸੰਬੰਧਾਂ ਵਿੱਚ ਆਇਆ ਟੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਲੋਂ ਫ਼ਿਲੀਪੀਨ ਨੂੰ ਕੂੜੇ ਨਾਲ ਭਰੇ ਛੇ ਤੋਂ ਵੱਧ ਦਰਜਨ ਕੰਟੇਨਰਾਂ ਨੂੰ ਮੁੜ ਕੈਨੇਡਾ ਵਾਪਸ ਲਿਆਉਣ ਲਈ ਇੱਕ ਪ੍ਰਸਤਾਵ ਦਿੱਤਾ ਸੀ ਕਿਹਾ ਸੀ ਕੂੜੇ ਨੂੰ ਵੈਨਕੁਵਰ ਬੰਦਰਗਾਹ ਦੇ ਜ਼ਰੀਏ ਕੈਨੇਡਾ ਵਾਪਸ ਲਿਆਇਆ ਜਾਵੇ। ਇਸ ਪੇਸ਼ਕਸ਼ ਨੂੰ ਫਿਲੀਪੀਨ ਵਲੋਂ ਸਹਿਮਤੀ ਮਿਲ ਗਈ ਹੈ ਅਤੇ ਕੈਨੇਡੀਅਨ ਕਚਰਾ ਮੁੜ ਘਰ ਆਉਣ ਲਈ ਤਿਆਰ ਹੈ। ਇਸ ਕੂੜੇ ਦੇ ਟਰਾਂਸਪੋਰਟ 'ਤੇ ਆਉਣ ਵਾਲਾ ਪੂਰੇ ਖਰਚ ਦਾ ਕੈਨੇਡਾ ਵਲੋਂ ਭੁਗਤਾਨ ਕੀਤਾ ਜਾਵੇਗਾ। ਕੈਨੇਡੀਅਨ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਤੋਂ ਇੱਕ ਬੁਲਾਰੇ ਗੁਲਏਮ ਬਰੂਬੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ•ਾਂ ਨੇ ਕੈਨੇਡੀਅਨ ਕੂੜੇ ਨੂੰ ਵਾਪਸ ਕੈਨੇਡਾ ਮੰਗਵਾਉਣ ਸਬੰਧੀ ਫ਼ਿਲੀਪੀਨ ਅੱਗੇ ਇੱਕ ਪੇਸ਼ਕਸ਼ ਰੱਖੀ ਸੀ ਜੋ ਉਨ•ਾਂ ਨੇ ਮਨਜ਼ੂਰ ਕਰ ਲਈ ਹੈ ਅਤੇ ਕਾਨੂੰਨੀ ਅਤੇ ਰੈਗੂਲੇਟਰੀ ਮੁੱਦਿਆਂ ਸਣੇ ਬਕਾਇਆ ਮਸਲਿਆਂ ਨੂੰ ਹੱਲ ਕਰਨ ਲਈ ਫ਼ਿਲੀਪੀਨ ਨਾਲ ਉਹ ਅੱਗੇ ਵੀ ਜੁੜੇ ਰਹਿਣਗੇ। ਜ਼ਿਕਰਯੋਗ ਹੈ ਕਿ ਫ਼ੀਨੀਪੀਨੋ ਦੇ ਰਾਸ਼ਟਰਪਤੀ ਡੁਟਰਟੇ ਵਲੋਂ ਇੱਕ ਮਹੀਨਾ ਪਹਿਲਾਂ ਕੈਨੇਡਾ ਸਰਕਾਰ ਨੂੰ ਚੇਤਾਨਵੀ ਦਿੱਤੀ ਗਈ ਸੀ ਕਿ ਜੇ ਉਨਾਂ• ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕੂੜੇ ਨਾਲ ਭਰੇ ਕਨਟੇਨਰ ਜਹਾਜ਼ਾਂ ਨੂੰ ਵਾਪਸ ਨਾ ਬੁਲਾਇਆ ਤਾਂ ਉਹ ਜੰਗੀ ਯੁੱਧ ਲਈ ਤਿਆਰ ਰਹਿਣ। ਉਨ•ਾਂ ਨੇ ਕਿਹਾ ਸੀ ਕਿ ਕਾਰਵਾਈ ਨਾ ਕੀਤੇ ਜਾਣ 'ਤੇ ਉਹ ਆਪਣੇ ਕੂੜੇ ਦੇ ਕਨਟੇਨਰਾਂ ਨੂੰ ਕੈਨੇਡਾ ਵਾਪਸ ਭਿਜਵਾਉਣ ਦੀ ਧਮਕੀ ਵੀ ਦਿੱਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਕਰੀਬਨ ਛੇ ਸਾਲਾਂ ਤੋਂ ਕੈਨੇਡਾ ਵਲੋਂ ਇਲੈਕਟ੍ਰੋਨਿਕ ਗਾਰਬੇਜ ਅਤੇ ਘਰੇਲੂ ਕੂੜਾ ਕਰਕਟ ਮਨੀਲਾ ਦੇ ਨਜ਼ਦੀਕ ਇੱਕ ਪੋਰਟ 'ਚ ਸੁਟਿਆ ਜਾ ਰਿਹਾ ਹੈ। 2013 ਅਤੇ 2014 ਦੌਰਾਨ ਕੈਨੇਡਾ ਤੋਂ 103 ਕਨਟੇਨਰ ਫ਼ੀਲੀਪੀਨ 'ਚ ਭੇਜੇ ਗਏ ਸਨ। ਇਨਾਂ• ਕਨਟੇਨਰਾਂ 'ਚ ਪਲਾਸਟਿਕ ਹੋਣ ਦਾ ਲੇਬਲ ਲੱਗਿਆ ਸੀ ਜਿਸ ਨੂੰ ਫ਼ਿਲੀਪੀਨ 'ਚ ਰੀਸਾਈਕਲਿੰਗ ਦੇ ਮਕਸਦ ਨਾਲ ਭੇਜਿਆ ਗਿਆ ਸੀ ਪਰ ਫ਼ਿਲੀਪੀਨੋ ਕਸਟਮ ਜਾਂਚ ਅਧਿਕਾਰੀਆਂ ਤੋਂ ਪਤਾ ਚੱਲਿਆ ਸੀ ਕਿ ਉਨਾਂ• ਕਨਟੇਨਰਾਂ ਵਿੱਚ ਅਸਲ 'ਚ ਕੈਨੇਡੀਅਨ ਕਚਰੇ ਦੇ ਬਿੰਨ ਮਿਲੇ ਸਨ। ਕੈਨੇਡੀਅਨ ਸਰਕਾਰ ਵਲੋਂ ਛੇ ਸਾਲਾਂ ਤੋਂ ਫ਼ੀਲੀਪੀਨਜ਼ ਨੂੰ ਕੂੜੇ ਦੇ ਨਿਪਟਾਰੇ ਲਈ ਮਨਾਇਆ ਜਾ ਰਿਹਾ ਹੈ ਪਰ ਫ਼ੀਲੀਪੀਨੋ ਵਲੋਂ ਹਮੇਸ਼ਾ ਤੋਂ ਹੀ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ 2016 ਵਿੱਚ ਫ਼ੀਲੀਪੀਨੋ ਦੀ ਅਦਾਲਤ ਨੇ ਇਸ ਰੱਦੀ ਨੂੰ ਕੈਨੇਡਾ ਵਾਪਸ ਪਹੁੰਚਾਉਣ ਦਾ ਹੁਕਮ ਵੀ ਸੁਣਾਇਆ ਸੀ। 

ਹੋਰ ਖਬਰਾਂ »