ਚੰਡੀਗੜ੍ਹ, 9 ਮਈ, (ਹ.ਬ.) : ਮਸ਼ਰੂਮ ਥੋੜ੍ਹਾ ਮਹਿੰਗਾ ਜ਼ਰੂਰ ਆਉਂਦਾ ਹੈ ਲੇਕਿਨ ਇਹ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਅਤੇ ਇਸੇ ਕਾਰਨ ਕਰਕੇ ਡਾਕਟਰ ਵੀ ਮਸ਼ਰੂਮ ਦੀ ਸਬਜ਼ੀ ਖਾਣ ਦੀ ਸਲਾਹ ਦਿੰਦੇ ਹਨ। ਇਸ ਵਿਚ ਲਾਈਸਿਨ ਨਾਂ ਦਾ ਅਮੀਨੋ ਅਮਲ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ  ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਮਸ਼ਰੂਮ ਖਾਣ ਨਾਲ ਸਰੀਰ ਨੂੰ ਕੀ ਫਾਇਦੇ ਮਿਲਦੇ ਹਨ। ਡਾਇਬਟੀਜ਼ ਦੇ ਰੋਗੀਆਂ ਲਈ ਮਸ਼ਰੂਮ ਕਾਫੀ ਫਾਇਦੇਮੰਦ ਹੁੰਦਾ ਹੈ, ਇਸ ਵਿਚ ਵਿਟਾਮਿਨ, ਮਿਨਰਲ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਵਿਚ ਫੈਟ, ਕਾਰਬੋਹਾਈਡਰੇਟ ਅਤੇ ਸ਼ੂਗਰ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਇਸੇ ਕਾਰਨ ਜੇਕਰ ਡਾਇਬਟੀਜ਼ ਦੇ ਰੋਗੀ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਲਾਭ ਮਿਲਦਾ ਹੈ।  ਜਿਹੜੇ ਲੋਕਾਂ ਦੇ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਘੱਟ ਹੁੰਦੀ ਹੈ। ਉਨ੍ਹਾਂ ਮਸ਼ਰੂਮ ਦਾ ਸੇਵਨ ਕਰਨਾ ਚਾਹੀਦਾ, ਇਸ ਵਿਚ ਕਾਫੀ ਆਇਰਨ ਹੁੰਦਾ ਹੈ। ਜੋ ਹੀਮੋਗਲੋਬਿਨ ਦੇ ਪੱਧਰ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੁੰਦਾ ਹੈ।  ਜਿਹੜੇ ਲੋਕਾਂ ਨੂੰ ਬੀਪੀ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਮਸ਼ਰੂਮਦਾ ਸੇਵਨ ਕਰਨ ਨਾਲ ਲਾਭ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਸਹਾਇਕ ਹੁੰਦਾ ਹੈ। ਮਸ਼ਰੂਮ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਕਬਜ਼ੇ, ਐਸੀਡਿਟੀ ਜਿਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦੈ। ਜਿਹੜੇ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਵੀ ਮਸ਼ਰੂਮ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.