ਵਾਸ਼ਿੰਗਟਨ, 9 ਮਈ, (ਹ.ਬ.) : ਅਮਰੀਕੀ ਸੰਸਦ ਨੇ ਰਾਸ਼ਟਰਪਤੀ ਟਰੰਪ ਦੇ ਬੇਟੇ ਡੌਨਲਡ ਜੂਨੀਅਰ ਨੂੰ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਕੋਲ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਡੌਨਲਡ ਜੂਨੀਅਰ ਨੂੰ ਰਾਸਟਰਪਤੀ ਚੋਣ ਵਿਚ ਰੂਸੀ ਦਖ਼ਲ ਦੇ ਦੋਸ਼ਾਂ 'ਤੇ ਚਲ ਰਹੀ ਜਾਂਚ ਵਿਚ ਬਿਆਨ ਦੇ ਲਈ ਬੁਲਾਇਆ ਗਿਆ ਹੈ।  ਇਹ ਪਹਿਲਾ ਮੌਕਾ ਹੈ ਜਦ ਇਸ ਮਾਮਲੇ ਵਿਚ ਜਾਂਚ ਦੇ ਤਹਿਤ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਲੀਗਲ ਸੰਮਨ ਜਾਰੀ ਕੀਤਾ ਗਿਆ ਹੈ। ਸਪੈਸ਼ਲ ਕਾਊਂਸਲ ਰੌਬਰਟ ਮੂਲਰ ਵਲੋਂ 2016 ਦੀ ਕੈਂਪੇਨ ਵਿਚ ਰੂਸ ਦੇ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਲੱਗਣ ਦੇ ਇਨਕਾਰ ਕਰਨ ਤੋਂ ਬਾਅਦ  ਇਹ ਫੈਸਲਾ ਲਿਆ ਗਿਆ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਰੌਬਰਟ ਮੂਲਰ ਨੇ 22 ਮਹੀਨਿਆਂ ਤੱਕ ਜਾਂਚ ਤੋਂ ਬਾਅਦ ਅਪਣੀ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਵਿਚ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਰੂਸ ਵਲੋਂ ਚੁਣਾਂ ਵਿਚ ਦਖ਼ਲ ਦੇ ਸਹਿਯੋਗ ਨਹੀਂ ਮਿਲੇ ਹਨ। ਹਾਲਾਂਕਿ ਮੂਲਰ ਨੇ ਇਹ ਵੀ ਕਿਹਾ ਕਿ ਅਮਰੀਕੀ ਚੋਣਾਂ ਵਿਚ ਰੂਸ ਨੇ ਦਖ਼ਲ ਦੀ ਪੂਰੀ ਕੋਸ਼ਿਸ਼ ਕੀਤੀ ਸੀ।

ਹੋਰ ਖਬਰਾਂ »