ਵਾਸ਼ਿੰਗਟਨ, 10 ਮਈ, (ਹ.ਬ.) : ਡੋਨਾਲਡ ਟਰੰਪ ਦੇ ਟਵੀਟ ਤੋਂ ਬਾਅਦ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੁਆਰਾ 10 ਮਈ ਤੋਂ ਦੋ ਅਰਬ ਡਾਲਰ ਦੇ ਚੀਨੀ ਮਾਲ 'ਤੇ ਦਰਾਮਦ ਟੈਕਸ (ਟੈਰਿਫ) 10 ਤੋਂ ਵਧਾ ਕੇ 25 ਫ਼ੀਸਦੀ ਕਰਨ ਦੇ ਐਲਾਨ 'ਤੇ ਚੀਨ ਨੇ ਚੁੱਪੀ ਤੋੜ ਦਿੱਤੀ ਹੈ। ਚੀਨ ਨੇ ਪ੍ਰਤੀਕ੍ਰਿਆ ਦਿੱਤੀ, ਇਹ ਦੋਵੇਂ ਦੇਸ਼ਾਂ ਦੀ ਜਨਤਾ ਅਤੇ ਵਿਸ਼ਵ ਦੇ ਹਿਤ ਵਿਚ ਨਹੀਂ ਹੈ। ਸਾਨੂੰ ਇਸ  'ਤੇ ਖੇਦ ਹੈ ਅਤੇ ਜੇਕਰ ਅਮਰੀਕਾ ਨੇ ਟੈਰਿਫ ਵਧਾਇਆ ਤਾਂ ਚੀਨ  ਵੀ ਜਵਾਬੀ ਕਾਰਵਾਈ ਲਈ ਮਜਬੂਰ ਹੈ। 
ਚੀਨ ਦੇ ਮੰਤਰਾਲੇ ਨੇ ਬੁਧਵਾਰ ਦੇਰ ਰਾਤ ਬਿਆਨ ਜਾਰੀ ਕੀਤਾ, ਸਾਨੂੰ ਪਤਾ ਹੈ ਕਿ ਟਰੇਡ ਵਾਰ ਨਾਲ ਦੋਵੇਂ ਦੇਸ਼ਾਂ 'ਤੇ ਹੀ ਨਹੀਂ ਬਲਕਿ ਪੂਰੀ ਦੁਨੀਆ 'ਤੇ ਅਸਰ ਪਵੇਗਾ, ਲੇਕਿਨ ਅਮਰੀਕੀ ਕਾਰਵਾਈ ਤੋਂ ਬਾਅਦ ਬੀਜਿੰਗ ਨੂੰ ਵੀ ਸਖ਼ਤ ਕਦਮ ਚੁੱਕਣਾ ਪਵੇਗਾ।  ਚੀਨ ਅਮਰੀਕੀ ਰਾਸ਼ਟਰਪਤੀ ਦੇ ਉਸ ਟਵੀਟ ਨਾਲ ਭੜਕ ਗਿਆ ਹੈ ਜਿਸ ਵਿਚ ਟਰੰਪ ਨੇ 200 ਅਰਬ ਡਾਲਰ ਦੇ ਚੀਨੀ ਦਰਾਮਦ 'ਤੇ ਦਰਾਮਦ ਟੈਕਸ 10 ਤੋਂ ਵਧਾ ਕੇ 25 ਫ਼ੀਸਦੀ ਕਰਨ  ਲਈ ਕਿਹਾ ਸੀ। ਹਾਲਾਂਕਿ ਚੀਨ ਮੰਤਰਾਲੇ ਨੇ  ਵਾਸ਼ਿੰਗਟਨ ਵਿਚ ਹੋਣ ਵਾਲੀ ਅਮਰੀਕਾ ਅਤੇ ਚੀਨ ਦੇ ਨੁਮਾÎਇੰਦਿਆਂ ਦੀ ਉਸ ਵਾਰਤਾ ਦਾ ਜ਼ਿਕਰ ਨਹੀਂ ਕੀਤਾ ਜਿਸ ਵਿਚ ਅਮਰੀਕਾ ਦੁਆਰਾ ਚੀਨ ਉਤਪਾਦਾਂ 'ਤੇ ਭਾਰੀ  ਦਰਾਮਦ ਟੈਕਸ ਲਾਉਣ  'ਤੇ ਚਰਚਾ ਹੋਵੇਗਾ। ਵਾਰਤਾ ਦੇ ਲਈ ਚੀਨ ਵਲੋਂ ਉਪ ਪ੍ਰਧਾਨ ਮੰਤਰੀ ਲਿਊ ਹੀ ਦੇਰ ਰਾਤ ਅਮਰੀਕਾ ਪਹੁੰਚੇ। ਇਸ ਵਾਰਤਾ ਵਿਚ ਅਮਰੀਕਾ ਵਲੋਂ ਅਮਰੀਕੀ ਵਪਾਰ ਪ੍ਰਤੀਨਿਧੀ ਰੌਬਰਟ ਲਾਈਥਨਾਈਜਰ ਅਤੇ ਵਿੱਤ ਮੰਤਰੀ ਸਟੀਵਨ ਨੁਚਿਨ ਵੀ ਸ਼ਾਮਲ ਹੋਣਗੇ।
ਟਰੇਡ ਵਾਰ ਨੂੰ ਲੈ ਕੇ ਚੀਨ-ਅਮਰੀਕਾ ਵਿਚ ਜਾਰੀ ਤਣਾਅ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚੀਨ ਨੂੰ ਕਰਾਰ ਤੋੜਨ ਦਾ ਨਤੀਜਾ ਭੁਗਤਣਾ ਹੀ ਪਵੇਗਾ। ਟਵੀਟ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਚੀਨ ਮਾਲ 'ਤੇ ਅਸੀਂ ਟੈਰਿਫ ਵਧਾਵਾਂਗੇ ਅਤੇ ਇਹ ਤਦ ਤੱਕ ਜਾਰੀ ਰਹੇਗਾ ਜਦ ਤੱਕ ਕਿ ਉਹ ਸਾਡੇ ਕੰਮ ਕਰਨ ਵਾਲੇ ਲੋਕਾਂ ਨਾਲ ਧੋਖਾ ਕਰਨਾ ਬੰਦ ਨਹੀਂ ਕਰਦੇ। ਟਰੰਪ  ਨੇ ਕਿਹਾ ਕਿ ਚੀਨ ਨੇ ਕਰਾਰ ਤੋੜਿਆ ਹੈ , ਉਹ ਅਜਿਹਾ ਨਹੀਂ ਕਰ ਸਕਦੇ, ਲਿਹਾਜ਼ਾ ਉਨ੍ਹਾਂ ਇਸ ਦਾ ਨਤੀਜਾ ਭੁਗਤਣਾ ਪਵੇਗਾ।

ਹੋਰ ਖਬਰਾਂ »