ਚੰਡੀਗੜ੍ਹ, 10 ਮਈ, (ਹ.ਬ.) : ਹੱਸਣ ਨਾਲ ਦਿਲ ਦੀ ਕਸਰਤ ਹੋ ਜਾਂਦੀ ਹੈ ਤੇ ਖੂਨ ਦਾ ਸੰਚਾਰ ਬਿਹਤਰ ਹੋ ਜਾਂਦਾ ਹੈ। ਹੱਸਣ ਨਾਲ ਸਰੀਰ 'ਚੋਂ ਐਂਡੋਫਰਿਨ ਨਾਮਕ ਰਸਾਇਣ ਬਾਹਰ ਨਿਕਲਦਾ ਹੈ। ਹੱਸਣ ਦੀ ਆਦਤ ਨੂੰ ਵਧੀਆ ਦਵਾਈ ਵਜੋਂ ਜਾਣਿਆ ਜਾਂਦਾ ਹੈ। ਹਾਸੇ 'ਚ ਕਈ ਮਾਨਸਿਕ ਸਮੱਸਿਆਵਾਂ ਦਾ ਹੱਲ ਲੁਕਿਆ ਹੁੰਦਾ ਹੈ ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਖੁੱਲ੍ਹ ਜਾਂਦੀਆਂ ਹਨ ਤੇ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ। ਇਸ ਨਾਲ ਸਰੀਰ 'ਚ ਭਰਪੂਰ ਮਾਤਰਾ ਵਿਚ ਆਕਸੀਜਨ ਪਹੁੰਚਣ ਲਗਦੀ ਹੈ। ਇਹ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ਤੋਂ ਇਲਾਵਾ ਖੁੱਲ੍ਹ ਕੇ ਹੱਸਣ ਦੇ ਹੋਰ ਵੀ ਬਹੁਤ ਫਾਇਦੇ ਹਨ। ਹੱਸਣ ਨਾਲ ਦਿਲ ਦੀ ਕਸਰਤ ਹੋ ਜਾਂਦੀ ਹੈ ਤੇ ਖੂਨ ਦਾ ਸੰਚਾਰ ਬਿਹਤਰ ਹੋ ਜਾਂਦਾ ਹੈ। ਹੱਸਣ ਨਾਲ ਸਰੀਰ 'ਚੋਂ ਐਂਡੋਫਰਿਨ ਨਾਮਕ ਰਸਾਇਣ ਬਾਹਰ ਨਿਕਲਦਾ ਹੈ, ਜੋ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਹੱਸਣ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ। ਤਣਾਅ ਵਰਗੇ ਮਾਨਸਿਕ ਵਿਕਾਰ ਦਿਮਾਗ਼ 'ਚ ਹੋਣ ਵਾਲੇ ਰਸਾਇਣਕ ਉਤਰਾਅ-ਚੜ੍ਹਾਅ ਕਾਰਨ ਹੁੰਦੇ ਹਨ। ਜਿਸ ਕਾਰਨ ਵਿਅਕਤੀ ਬਹੁਤ ਜ਼ਿਆਦਾ ਉਦਾਸ ਤੇ ਦਿਮਾਗੀ ਤੌਰ 'ਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਨਾਲ ਲੜਨ ਲਈ ਹੱਸਣਾ ਇਕ ਬਿਹਤਰੀਨ ਇਲਾਜ ਹੈ। ਹੱਸਣ ਨਾਲ ਤਣਾਅ ਤੇ ਡਿਪਰੈਸ਼ਨ ਨਾਲ ਸਬੰਧਤ ਹਾਰਮੋਨਜ਼ ਦਾ ਰਿਸਾਅ ਨਿਯਮਿਤ ਹੁੰਦਾ ਹੈ, ਜਿਸ ਨਾਲ ਵਿਅਕਤੀ ਤਣਾਅ ਤੋਂ ਮੁਕਤ ਰਹਿੰਦਾ ਹੈ। ਮਾਨਸਿਕ ਉਲਝਣਾਂ ਕਰਕੇ ਕਈ ਵਾਰ ਵਿਅਕਤੀ ਘਰ ਤੋਂ ਬਾਹਰ ਜਾਣ, ਕਿਸੇ ਨਾਲ ਗੱਲ ਕਰਨ ਜਾਂ ਘਰ ਤੋਂ ਬਾਹਰ ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਘਬਰਾਉਂਦਾ ਹੈ। ਇਸ ਤਰ੍ਹਾਂ ਦੀਆਂ ਉਲਝਣਾਂ ਕਾਰਨ ਵਿਅਕਤੀ ਘਰ ਅੰਦਰ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇਸ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਨਾਲ ਲੜਨ ਲਈ ਹੱਸਣ ਨੂੰ ਇਕ ਵਧੀਆ ਦਵਾਈ ਹੈ। ਇਸ ਦੌਰਾਨ ਵਿਅਕਤੀ ਨੂੰ ਲਾਫਟਰ ਥੈਰੇਪੀ ਦਿੱਤੀ ਜਾਂਦੀ ਹੈ, ਜਿਸ ਤਹਿਤ ਵਿਅਕਤੀ ਨਾਟਕ, ਟੀਵੀ ਪ੍ਰੋਗਰਾਮ, ਚੁਟਕਲੇ ਜਾਂ ਹੋਰ ਤਰੀਕਿਆਂ ਨਾਲ, ਜਿਸ ਨਾਲ ਵਿਅਕਤੀ ਹੱਸਦਾ ਹੈ, ਪੀੜਤ ਵਿਅਕਤੀ ਨੂੰ ਹਸਾਇਆ ਜਾਂਦਾ ਹੈ ਅਸੀਂ ਜਦੋਂ ਹੱਸਦੇ ਹਾਂ ਤਾਂ ਸਾਡਾ ਸਰੀਰ ਐਂਡੋਫਰਿਨ ਨਾਮਕ ਰਸਾਇਣ ਛੱਡਦਾ ਹੈ, ਜੋ ਸਰੀਰ ਲਈ ਕਾਫੀ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਰਿਸਾਅ ਨਾਲ ਸਰੀਰ ਵਧੀਆ ਤੇ ਸ਼ਾਂਤੀ ਮਹਿਸੂਸ ਕਰਦਾ ਹੈ ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਹਾਸਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਹੱਸਣ ਨਾਲ ਬਹੁਤ ਜ਼ਿਆਦਾ ਮਾਤਰਾ 'ਚ ਮੈਲਾਟੋਨਿਨ ਨਾਮਕ ਰਸਾਇਣ ਦਾ ਰਿਸਾਅ ਦਿਮਾਗ ਵਿਚ ਹੁੰਦਾ ਹੈ, ਜੋ ਵਧੀਆ ਨੀਂਦ ਲਈ ਜ਼ਰੂਰੀ ਹੈ ਹਰ ਰੋਜ਼ ਹੱਸਦੇ ਰਹਿਣਾ ਵਧੀਆ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ, ਕਿਉਂਕਿ ਹੱਸਣ ਨਾਲ ਸਾਡੇ ਚਿਹਰੇ ਦੀਆਂ 15 ਤਰ੍ਹਾਂ ਦੀਆਂ ਮਾਸਪੇਸ਼ੀਆਂ ਇਕੋ ਵੇਲੇ ਕੰਮ ਕਰਨ ਲਗਦੀਆਂ ਹਨ ਤੇ ਚਿਹਰੇ 'ਚ ਖੂਨ ਦਾ ਸੰਚਾਰ ਵਧਦਾ ਹੈ, ਜਿਸ ਕਾਰਨ ਚਿਹਰੇ 'ਤੇ ਤਾਜ਼ਗੀ ਤੇ ਨਿਖਾਰ ਬਣਿਆ ਰਹਿੰਦਾ ਹੈ। ਇਕ ਖੋਜ ਅਨੁਸਾਰ ਆਕਸੀਜਨ ਦੀ ਹਾਜ਼ਰੀ 'ਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਤੇ ਕਈ ਹੋਰ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਨਸ਼ਟ ਹੋ ਜਾਂਦੇ ਹਨ। ਹੱਸਣ ਨਾਲ ਆਕਸੀਜਨ ਜ਼ਿਆਦਾ ਮਿਲਦੀ ਹੈ ਤੇ ਇਸ ਨਾਲ ਸਰੀਰ ਦਾ ਸੁਰੱਖਿਆ ਤੰਤਰ ਮਜ਼ਬੂਤ ਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.