ਚੰਡੀਗੜ੍ਹ, 10 ਮਈ , ਹ.ਬ.: ਅਦਾਕਾਰਾ ਜੈਕਲਿਨ ਫਰਨਾਂਡਿਸ ਨੈੱਟਫਲਿਕਸ ਦੀ ਫਿਲਮ 'ਮਿਸੇਜ ਸੀਰੀਅਲ ਕਿਲਰ' ਵਿਚ ਲੀਡ ਭੂਮਿਕਾ ਨਿਭਾਏਗੀ। ਹੁਣ ਖ਼ਬਰ ਆਈ ਹੈ ਕਿ ਜੈਕਲਿਨ ਨੈਨੀਤਾਲ 'ਚ ਇਸ ਦੀ ਸ਼ੂਟਿੰਗ ਕਰੇਗੀ। ਇਸ ਫਿਲਮ ਦੇ ਨਿਰਦੇਸ਼ਕ ਹਨ ਸ਼ਿਰੀਸ਼ ਕੁੰਦਰ, ਜੋ ਨਿਰਦੇਸ਼ਕ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਦੇ ਪਤੀ ਹਨ। ਇਸ ਫਿਲਮ ਦੀ ਕਹਾਣੀ ਦਾ ਬੈਕਡ੍ਰਾਪ ਥ੍ਰਿਲਰ ਹੈ। ਇਸ ਫਿਲਮ 'ਚ ਮਨੋਜ ਵਾਜਪਾਈ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ 2018 'ਚ 'ਰੇਸ 3' ਕਰਨ ਤੋਂ ਬਾਅਦ ਜੈਕਲਿਨ ਕੋਲ ਇਕ ਵੀ ਫਿਲਮ ਨਹੀਂ ਹੈ। ਅਜਿਹੇ 'ਚ ਫਰਾਹ ਖ਼ਾਨ ਦੀ ਇਹ ਫਿਲਮ ਉਨ੍ਹਾਂ ਦੇ ਕਰੀਅਰ ਲਈ ਅਹਿਮ ਹੋ ਸਕਦੀ ਹੈ। ਵੈਸੇ ਵੀ ਫਰਾਹ ਦੀਆਂ ਫਿਲਮਾਂ 'ਚ ਡਾਂਸ ਦਾ ਸੀਕੁਐਂਸ ਹੁੰਦਾ ਹੈ ਤੇ ਜੈਕਲਿਨ ਲਈ ਵੀ ਅਜਿਹੇ ਸੀਕੁਐਂਸ ਮਦਦਗਾਰ ਸਾਬਿਤ ਹੋ ਰਹੇ ਹਨ। ਪਰ 'ਮਿਸੇਜ ਸੀਰੀਅਲ ਕਿਲਰ' ਨਾਲ ਅਜਿਹੀ ਕੋਈ ਗੱਲ ਨਹੀਂ ਹੈ। ਇਸ ਫਿਲਮ ਦੇ ਲੇਖਕ ਵੀ ਸ਼ਿਰੀਸ਼ ਹੀ ਹਨ। ਫਿਲਮ ਨਾਲ ਜੈਕਲਿਨ ਡਿਜੀਟਲ ਫਿਲਮਾਂ ਦੀ ਦੁਨੀਆ 'ਚ ਪ੍ਰਵੇਸ਼ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.