ਨਵੀਂ ਦਿੱਲੀ, 10 ਮਈ, (ਹ.ਬ.) : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਕਸ਼ਮੀਰ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀ ਨੂੰ ਢੇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਕਸਮੀਰ ਵਿਚ ਤਿੰਨ ਸਾਲ ਤੋਂ ਸਰਗਰਮ ਇਸਲਾਮਿਕ ਸਟੇਟ ਦੇ ਅੱਤਵਾਦੀ ਕਮਾਂਡਰ ਅਬਦੁੱਲਾ ਭਾਈ ਨੂੰ ਸੋਪੋਰ ਵਿਚ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਤੋਂ ਮਿਲੀ ਜਾਣਕਾਰੀ  ਮੁਤਾਬਕ 2015 ਵਿਚ ਹਰਕਤ ਉਲ ਮੁਜਾਹਿਦੀਨ ਵਿਚ ਸ਼ਾਮਲ ਹੋਣ ਵਾਲੇ ਸੋਪੋਰ ਦੇ ਅਬੁੱਦਲਾ ਭਾਈ ਨੇ 2016 ਵਿਚ ਇਸਲਾਮਿਕ ਸਟੇਟ ਜੰਮੂ ਕਸ਼ਮੀਰ ਦਾ ਪੱਲਾ ਫੜ ਲਿਆ ਸੀ।  ਉਦੋਂ ਉਸ ਨੂੰ ਜੰਮੂ ਕਸ਼ਮੀਰ ਵਿਚ ਇਸਲਾਮਿਕ ਸਟੇਟ ਦਾ ਕਮਾਂਡਰ ਬਣਾ ਦਿੱਤਾ ਗਿਆ ਸੀ।  ਸੂਤਰਾਂ ਦਾ ਦਾਅਵਾ ਹੈ ਕਿ ਅਬਦੁੱਲਾ ਭਾਈ ਇਸਲਾਮਿਕ ਸਟੇਟ ਦਾ ਕਸ਼ਮੀਰ ਵਿਚ ਇਹ ਬਚਿਆ ਹੋਇਆ ਅੱਤਵਾਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਵਿਚ ਇਸਲਾਮਿਕ ਸਟੇਟ ਦੇ ਖਾਤਮੇ ਦੀ ਗੱਲ ਕਹੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਵੀ ਇਸਲਾਮਿਕ ਸਟੇਟ ਦੇ ਦੋ ਅੱਤਵਾਦੀਆਂ ਨੂੰ ਮਾਰ ਦੇਣ ਅਤੇ ਚਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਸੀ। ਆਪ ਨੂੰ ਦੱਸ ਦੇਈਏ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਸਰਗਨਾ ਅਬੂ ਬਕਰ ਅਲ ਬਗਦਾਦੀ ਜੇਹਾਦੀ ਸੰਗਠਨ ਦੁਆਰਾ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਵਿਚ ਜਾਰੀ ਵੀਡੀਓ ਵਿਚ ਪੰਜ ਸਾਲ ਵਿਚ ਪਹਿਲੀ ਵਾਰ ਦਿਖਾਈ ਦਿੱਤਾ ਸੀ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਕਿ ਇਹ ਵੀਡੀਓ ਕਦੋਂ ਫਿਲਮਾਇਆ ਗਿਆ ਲੇਕਿਨ ਬਗਦਾਦੀ ਨੇ ਪੂਰਵੀ ਸੀਰੀਆ ਵਿਚ ਆਈਐਸ ਦੇ ਆਖਰੀ ਗੜ੍ਹ ਬਾਗੂਜ ਦੇ ਲਈ ਮਹੀਨਿਆਂ ਚਲੀ ਲੜਾਈ ਦਾ ਜ਼ਿਕਰ ਕੀਤਾ।

ਹੋਰ ਖਬਰਾਂ »