ਚੰਡੀਗੜ੍ਹ , 11 ਮਈ, (ਹ.ਬ.) : ਨਾਂ ਬਦਲ ਕੇ ਪਾਸਪੋਰਟ ਬਣਾਉਣ ਪੁੱਜੇ ਐਨਆਰਆਈ ਲਾੜੇ ਨੂੰ ਪਤਨੀ ਨੇ ਪਾਸਪੋਰਟ ਦਫ਼ਤਰ ਵਿਚ ਹੀ ਦਬੋਚ ਲਿਆ। ਮੁਲਜ਼ਮ ਐਨਆਰਆਈ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ ਹੈ ਕਿ ਐਨਆਰਆਈ ਨੇ ਬਗੈਰ ਤਲਾਕ ਦੇ ਦੂਜੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਮਾਮਲਾ ਚਾਰ ਸਾਲ ਤੋਂ ਕੋਰਟ ਵੀ ਚਲ ਰਿਹਾ ਸੀ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਲੜਕੀ ਨਾਲ ਵਿਆਹ ਸਾਲ 2013 ਵਿਚ ਲੁਧਿਆਣਾ ਨਿਵਾਸੀ ਨਾਲ ਹੋਇਆ ਸੀ। ਦੋਵੇਂ ਹੀ ਆਸਟ੍ਰੇਲੀਆ ਰਹਿ ਰਹੇ ਸੀ। ਉਥੇ ਵਿਆਹ ਰਜਿਸਟਰਡ ਕਰਵਾ ਲਿਆ ਗਿਆ। ਦੋਸ਼ ਹੈ ਕਿ ਪਤਨੀ ਦੇ ਨਾਲ ਉਹ ਮਾਰਕੁੱਟ ਕਰਦਾ ਸੀ। ਉਸ ਤੋਂ ਬਾਅਦ ਝਗੜਾ ਵਧ ਗਿਆ ਅਤੇ ਮਾਮਲਾ ਕੋਰਟ ਵਿਚ ਚਲਿਆ ਗਿਆ। ਉਸੇ ਦੌਰਾਨ ਰਾਹੁਲ ਨੇ ਆਸਟ੍ਰੇਲੀਆ ਵਿਚ ਐਕਸ ਪਾਰਟੀ ਤਲਾਕ ਲੈ ਲਿਆ ਜੋ ਇੱਕਤਰਫਾ ਸੀ। 
ਦੋਸ਼ ਹੈ ਕਿ ਉਸ ਤੋਂ ਬਾਅਦ ਨੌਜਵਾਨ ਨੇ ਦੂਜਾ ਵਿਆਹ ਅੰਮ੍ਰਿਤਸਰ ਦੀ ਲੜਕੀ ਨਾਲ ਕਰਵਾ ਲਿਆ। ਕੋਰਟ ਦੇ ਆਦੇਸ਼ ਹੋਣ ਤੋਂ ਬਾਅਦ ਵੀ ਨੌਜਵਾਨ ਕੋਰਟ ਵਿਚ ਨਹੀਂ ਪੁੱਜਿਆ। ਉਸੇ ਸਮੇਂ ਨੌਜਵਾਨ ਦੀ ਦੂਜੇ ਵਿਆਹ ਦੀ ਖ਼ਬਰ ਪਹਿਲੀ ਪਤਨੀ ਨੂੰ ਪਤਾ ਚਲੀ ਤਾਂ ਉਸ ਨੇ ਪਾਸਪੋਰਟ ਦਫ਼ਤਰ ਵਿਚ ਨੌਜਵਾਨ ਦੇ ਖ਼ਿਲਾਫ਼ ਚਲ ਰਹੇ ਕੇਸਾਂ ਦੀ ਫਾਈਲ ਸੌਂਪੀ ਤਾਂ ਉਸ ਦਾ ਪਾਸਪੋਰਟ ਰੱਦ ਹੋ ਗਿਆ। ਉਸ ਤੋਂ ਬਾਅਦ ਉਹ ਭਾਰਤ ਵਿਚ ਹੀ ਗੁੱਪਚੁੱਪ ਤਰੀਕੇ ਨਾਲ ਰਹਿ ਰਿਹਾ ਸੀ।
ਸ਼ੁੱਕਰਵਾਰ ਨੂੰ ਨੌਜਵਾਨ ਜਦੋਂ ਪਾਸਪੋਰਟ ਦਫ਼ਤਰ ਪੁੱਜਿਆ ਤਾਂ ਉਥੇ ਕੰਮ ਕਰ ਰਹੀ ਵਲੰਟੀਅਰ ਔਰਤਾਂ ਨੇ ਉਸ ਨੂੰ ਦੇਖਿਆ ਅਤੇ ਉਨ੍ਹਾਂ ਨੇ ਉਸ ਦੀ ਪਹਿਲੀ ਪਤਨੀ ਨੂੰ ਸੂਚਨਾ ਦੇ ਦਿੱਤੀ। ਉਹ ਅਪਣੇ ਵਕੀਲ ਦੇ ਨਾਲ ਦਫ਼ਤਰ ਪਹੁੰਚੀ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਨੌਜਵਾਨ ਨਾਲ ਗੱਲ ਕੀਤੀ ਲੇਕਿਨ ਉਸ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ, ਨਾਲ ਹੀ ਧੱਕਾ ਵੀ ਮਾਰਿਆ।  ਉਸ ਤੋਂ ਬਾਅਦ ਲੜਕੀ ਨੂੰ ਅਪਣੇ ਨਾਲ ਲੈ ਗਈ। ਲੜਕੀ ਨੇ ਦੱਸਿਆ ਕਿ ਉਹ ਨਾਂ ਬਦਲ ਕੇ ਦੂਜਾ ਪਾਸਪੋਰਟ ਬਣਾਉਣ ਦੇ ਲਈ ਇੱਥੇ ਆਇਆ ਸੀ। ਕੋਰਟ ਨੇ ਕਈ ਵਾਰ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਕੀਤੇ ਹਨ। ਕੋਰਟ ਵਿਚ ਨੌਜਵਾਨ ਨੇ ਅਪਣੇ ਨਾਂ ਤੋਂ ਹਲਫ਼ਨਾਮਾ ਦਿੱਤਾ ਹੈ ਕਿ ਉਹ ਪੇਸ਼ ਹੋਵੇਗਾ, ਲੇਕਿਨ ਪਾਸਪੋਰਟ ਦੂਜੇ ਨਾਂ ਤੋਂ ਬਣਵਾ ਰਿਹਾ ਸੀ। ਉਸ ਨੇ ਦੱਸਿਆ ਕਿ ਆਸਟ੍ਰੇਲੀਆ  ਵਿਚ ਨੌਵਜਾਨ ਵਲੋਂ ਲਏ ਗਏ ਐਕਸ ਪਾਰਟੀ ਤਲਾਕ ਨੂੰ ਕੋਰਟ ਨੇ ਨਕਾਰ ਦਿੱਤਾ। ਕੋਰਟ ਨੇ ਕਿਹਾ ਕਿ ਵਿਆਹ ਦੌਰਾਨ ਉਹ ਦੋਵੇਂ ਭਾਰਤੀ ਸਨ ਅਤੇ ਉਸੇ ਰਸਮਾਂ ਨਾਲ ਲਿਆ ਗਿਆ ਤਲਾਕ ਮਾਨਿਆ ਹੋਵੇਗਾ।

ਹੋਰ ਖਬਰਾਂ »