ਮੁੰਬਈ, 11 ਮਈ, (ਹ.ਬ.) : ਬਾਲੀਵੁਡ ਦੇ ਦਬੰਗ ਖਾਨ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਵੇਗਾ, ਇਸ ਨੂੰ ਲੈ ਕੇ ਉਹ ਹਮੇਸ਼ਾ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਫਿਲਹਾਲ ਸਲਮਾਨ ਖਾਨ ਅਪਣੇ ਵਿਆਹ ਦੇ ਬਾਰੇ ਵਿਚ ਨਹੀਂ ਸੋਚ ਰਹੇ ਹਨ ਬਲਕਿ ਉਹ ਸਰੋਗੇਸੀ ਦੇ ਜ਼ਰੀਏ ਪਿਤਾ ਬਣਨ ਦੀ ਤਿਆਰੀ ਕਰ ਰਹੇ ਹਨ। ਖ਼ਬਰਾਂ ਅਨੁਸਾਰ, ਮੰਨਿਆ ਜਾ ਰਿਹਾ ਕਿ ਸਲਮਾਨ ਸਰੋਗੇਸੀ ਦੇ ਜ਼ਰੀਏ ਪਿਤਾ ਬਣਨਗੇ। ਹਾਲਾਂਕਿ ਇਸ ਬਾਰੇ ਵਿਚ ਸਲਮਾਨ ਖਾਨ ਨੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ। ਤੁਹਾਨੂੰ ਦੱਸ ਦੇਈÂਂੇ ਕਿ ਸਲਮਾਨ ਖਾਨ ਨੂੰ ਬੱਚਿਆਂ ਨਾਲ ਬੇਹੱਦ ਪਿਆਰ ਹੈ ਅਤੇ ਉਹ ਕਈ ਵਾਰ ਅਪਣੀ ਭੈਣ ਅਰਪਿਤਾ ਦੇ ਬੇਟੇ ਅਤੇ ਭਤੀਜਿਆਂ ਦੇ ਨਾਲ ਨਜ਼ਰ ਆਉਂਦੇ ਹਨ। ਸਲਮਾਨ 53 ਸਾਲ ਦੇ ਹੋ ਚੁੱਕੇ ਹਨ ਅਤੇ ਉਹ ਉਮਰ ਦੇ ਇਸ ਪੜਾਅ 'ਤੇ ਪਿਤਾ ਬਣਨ ਦੀ ਸੋਚ ਰਹੇ ਹਨ।  ਸਲਮਾਨ ਖਾਨ ਤੋਂ ਪਹਿਲਾਂ ਵੀ ਬਾਲੀਵੁਡ ਦੇ ਕਈ ਸਟਾਰਸ  ਸ਼ਾਹਰੁਖ ਖਾਨ, ਆਮਿਰ ਖਾਨ, ਕਰਣ ਜੌਹਰ ਅਤੇ ਤੁਸ਼ਾਰ ਕਪੂਰ ਆਦਿ ਸਰੋਗੇਸੀ ਦੇ ਜ਼ਰੀਏ ਪਿਤਾ ਬਣ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.