ਬੰਦੂਕਾਂ ਹਾਸਲ ਕਰਨ ਲਈ ਨਿਤ ਨਵੇਂ ਤਰੀਕੇ ਈਜਾਦ ਕਰ ਰਹੇ ਹਨ ਅਪਰਾਧੀ

ਟੋਰਾਂਟੋ, 12 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਰਗਰਮ ਅਪਰਾਧੀ ਹਥਿਆਰ ਹਾਸਲ ਕਰਨ ਲਈ ਨਿਤ ਨਵੇਂ ਤਰੀਕੇ ਈਜਾਦ ਕਰ ਰਹੇ ਹਨ ਅਤੇ ਪੁਲਿਸ ਇਨ•ਾਂ ਦੀ ਪੈੜ ਨੱਪਣ ਵਿਚ ਪੂਰੀ ਤਰ•ਾਂ ਸਫ਼ਲ ਹੁੰਦੀ ਨਜ਼ਰ ਨਹੀਂ ਆ ਰਹੀ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਟੋਰਾਂਟੋ ਦੇ ਪੁਲਿਸ ਮੁਖੀ ਮਾਰਕ ਸੌਂਡਰਜ਼ ਨੇ ਕਿਹਾ ਕਿ ਹਥਿਆਰਾਂ ਤੱਕ ਪਹੁੰਚ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਜਿਸ ਦੇ ਸਿੱਟੇ ਵਜੋਂ ਬੰਦੂਕ ਹਿੰਸਾ ਸਿਖਰਾਂ 'ਤੇ ਹੈ। ਇਨ•ਾਂ ਹਾਲਾਤ ਨੂੰ ਵੇਖਦਿਆਂ ਕੈਨੇਡਾ ਭਰ ਵਿਚ ਹਥਿਆਰਾਂ ਦੀ ਆਮਦ 'ਤੇ ਨੇੜਿਉਂ ਨਜ਼ਰ ਰੱਖਣੀ ਹੋਵੇਗੀ। ਟੋਰਾਂਟੋ ਵਿਚ ਚਲਾਏ ਗਏ ਗੰਨ ਬਾਏਬੈਕ ਪ੍ਰੋਗਰਾਮ ਦੀ ਤਰਜ਼ 'ਤੇ ਮੁਲਕ ਦੇ ਹੋਰਨਾਂ ਹਿੱਸਿਆਂ ਵਿਚ ਉਦਮ ਕੀਤੇ ਜਾਣ ਦੀ ਲੋੜ ਹੈ। ਦੱਸ ਦੇਈਏ ਕਿ ਟੋਰਾਂਟੋ ਵਿਚ ਹੈਡਗੰਨ ਦੇ ਇਵਜ਼ ਵਿਚ ਲੋਕਾਂ ਨੂੰ 350 ਡਾਲਰ ਅਤੇ ਲੰਮੀਆਂ ਬੰਦੂਕਾਂ ਦੇ ਇਵਜ਼ ਵਿਚ 200 ਡਾਲਰ ਦੀ ਰਕਮ ਦਿਤੀ ਜਾ ਰਹੀ ਹੈ। ਭਾਵੇਂ ਅਜਿਹੇ ਪ੍ਰੋਗਰਾਮਾਂ ਰਾਹੀਂ ਪੁਰਾਣੀਆਂ ਬੰਦੂਕਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਪਰ ਤਸਕਰੀ ਰਾਹੀਆਂ ਆ ਰਹੇ ਨਵੇਂ ਹਥਿਆਰਾਂ ਦਾ ਕੀ ਕੀਤਾ ਜਾਵੇ, ਇਸ ਬਾਬਤ ਨਵੀਂ ਰਣਨੀਤੀ ਤਿਆਰ ਕੀਤੇ ਜਾਣ ਦੀ ਜ਼ਰੂਰਤ ਹੈ। ਬਿਨਾਂ ਸ਼ੱਕ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਨਾਜਾਇਜ਼ ਹਥਿਆਰ ਹੁਣ ਤੱਕ ਅਮਰੀਕਾ ਦੇ ਰਸਤੇ ਪੁੱਜਦੇ ਸਨ ਪਰ ਅਪਰਾਧੀਆਂ ਦੇ ਤੌਰ-ਤਰੀਕੇ ਬਦਲਦੇ ਨਜ਼ਰ ਆ ਰਹੇ ਹਨ।

ਹੋਰ ਖਬਰਾਂ »