ਚੰਡੀਗੜ੍ਹ, 13 ਮਈ, (ਹ.ਬ.) : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਜ਼ਰੀਨ ਖਾਨ 14 ਮਈ ਨੁੰ ਅਪਣਾ ਜਨਮ ਦਿਨ ਮਨਾਉਂਦੀ ਹੈ। ਜ਼ਿੰਦਗੀ ਵਿਚ ਜਿਸ ਨੂੰ ਚਾਹੁਣ ਉਹ ਨਾ ਮਿਲੇ ਤਾਂ ਦੁੱਖ ਸਭ ਨੂੰ ਹੁੰਦਾ ਹੈ। ਜ਼ਰੀਨ ਖਾਨ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਇਸ ਦੇ ਲਈ ਉਹ ਕਿਸੇ ਹੋਰ ਨੂੰ ਨਹੀਂ ਕੈਟਰੀਨਾ ਕੈਫ ਨੂੰ ਜ਼ਿੰਮੇਵਾਰ ਮੰਨਦੀ ਹੈ। ਜ਼ਰੀਨ ਖਾਨ ਨੇ ਜਿਹੀ ਉਮੀਦਾਂ ਲਗਾਈ ਸੀ, ਉਹ ਪੂਰੀ ਨਹੀਂ ਹੋਈ।  ਸਲਮਾਨ ਦੇ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜ਼ਰੀਨ ਖਾਨ ਨੇ ਕਰੀਅਰ ਨੂੰ ਲੈ ਕੇ ਕਾਫੀ ਸੁਪਨੇ ਦੇਖੇ ਸੀ। ਜ਼ਰੀਨ ਖਾਨ ਨੂੰ ਸਲਮਾਨ ਖਾਨ ਹੀ ਫ਼ਿਲਮਾਂ ਵਿਚ ਲੈ ਕੇ ਆਏ ਸੀ। ਲੇਕਿਨ ਪਹਿਲੀ ਫ਼ਿਲਮ ਵੀਰ ਦੇ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਬਾਅਦ ਦੀ ਫ਼ਿਲਮਾਂ ਵਿਚ ਵੀ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ। ਲੰਬੇ ਬ੍ਰੇਕ ਤੋਂ ਬਾਅਦ ਫ਼ਿਲਮ ਹੇਟ ਸਟੋਰੀ 3 ਨਾਲ ਜ਼ਰੀਨ ਖਾਨ ਨੇ ਵਾਪਸੀ ਕੀਤੀ। ਇਸ ਵਿਚ ਜ਼ਰੀਨ ਨੇ ਜ਼ਬਰਦਸਤ ਬੋਲਡ ਸੀਨ ਕੀਤੇ ਹਨ। ਇਸ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਜ਼ਰੀਨ ਨੇ ਦੱਸਿਆ ਵੀ ਕਿ ਉਨ੍ਹਾਂ ਅਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਲਈ ਹੇਟ ਸਟੋਰੀ 3 ਨਹਂੀਂ ਕਰਨੀ ਪੈਂਦੀ। ਸ਼ੁਰੂ ਵਿਚ ਜਰੀਨ ਖੁਦ ਹੇਟ ਸਟੋਰੀ 3 ਕਰਨ ਨੂੰ ਲੈ ਕੇ ਕਸ਼ਮਕਸ਼ ਵਿਚ ਸੀ, ਕੀ ਕਰੀਏ ਜਾਂ ਨਾ ਕਰੀਏ। ਲੇਕਿਨ ਬਾਅਦ ਵਿਚ ਉਨ੍ਹਾਂ ਨੇ ਹਾਮੀ ਭਰ ਦਿੱਤੀ।  ਜ਼ਰੀਨ ਦਾ ਕਹਿਣਾ ਹੈ ਕਿ ਵੀਰ ਦੇ ਪਰਮੋਸ਼ਨ ਦੇ ਸਮੇਂ ਤੋਂ ਹੀ ਉਨ੍ਹਾਂ ਕੈਟਰੀਨਾ ਜਿਹੀ ਦਿਖਣ ਵਾਲੀ ਕਰਾਰ ਦੇ ਦਿੱਤਾ ਗਿਆ।  ਉਨ੍ਹਾਂ ਦੀ ਐਕਟਿੰਗ ਨੂੰ ਪਰਖਿਆ ਹੀ ਨਹੀਂ ਗਿਆ। ਨਾ ਉਨ੍ਹਾਂ ਦੀ ਪ੍ਰਤਿਭਾ ਨੂੰ ਲੈ ਕੇ ਕੋਈ ਗੱਲਬਾਤ ਹੋਈ ਅਤੇ ਨਾ ਹੀ ਉਨ੍ਹਾਂ ਦੀ ਐਕÎਟਿੰਗ ਨੂੰ ਲੈ ਕੇ ਚਰਚਾ। ਇਸ ਦੇ ਲਈ ਉਹ ਕੈਟਰੀਨਾ ਨੂੰ ਜ਼ਿੰਮੇਦਾਰ ਮੰਨ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.