ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਏ ਸੈਂਕੜੇ ਬੂਟੇ

ਸਸਕੈਚੇਵਾਨ, 13 ਮਈ (ਹਮਦਰਦ ਸਮਾਚਾਰ ਸੇਵਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਜੀਨਾ ਸਿੱਖ ਕਮਿਊਨਿਟੀ ਦੇ ਮੈਂਬਰਾਂ ਵਲੋਂ ਵੈਸਕੈਲਾ ਕਰੀਕ ਪਾਰਕ ਵਿੱਚ 550 ਦੇ ਕਰੀਬ ਬੂਟੇ ਲਾਏ ਗਏ। ਗੁਰੂ ਨਾਨਕ ਫ਼ਰੀ ਕਿਚਨ ਦੇ ਮੈਂਬਰ ਹੈਮ ਜੁਟਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੂਹ ਸਿੱਖ ਜਗਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਮੁੱਖ ਰਖਦਿਆਂ ਹੀ 550 ਪੌਦੇ ਲਾਉਣਾ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਸਿਰਫ਼ ਇਸੇ ਸ਼ਹਿਰ ਵਿੱਚ ਨਹੀਂ ਸਗੋਂ ਪੂਰੇ ਕੈਨੇਡਾ ਵਿੱਚ ਵੀ ਪੌਦੇ ਲਾਏ ਜਾਣਗੇ। ਹੈਮ ਜੁਟਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਉਨ•ਾਂ ਵਲੋਂ ਚਲਾਈ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਫ਼ਰੀ ਕਿਚਨ ਦਾ ਨਿਰਮਾਣ ਕੀਤਾ ਗਿਆ ਸੀ। ਇਸ ਕਿਚਨ ਦਾ ਮਕਸਦ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਛਕਾਉਣਾ ਹੈ ਅਤੇ ਇੱਕ ਸਾਲ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਕਿਚਨ ਉਨ•ਾਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ ਜਿਨ•ਾਂ ਲੋੜਵੰਦਾਂ ਨੂੰ ਹਾਲ ਦੀ ਘੜੀ ਜ਼ਰੂਰਤ ਹੈ ਪਰ ਸਿੱਖ ਕਮਿਊਨਿਟੀ ਵਲੋਂ ਬੂਟੇ ਲਾਉਣ ਦੀ ਮੁਹਿੰਮ ਇਸ ਲਈ ਸ਼ੁਰੂ ਕੀਤੀ ਹੈ ਕਿਉਂਕਿ ਵਾਤਾਵਰਨ ਦੀ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਅਤੇ ਉਹ ਪੌਦੇ ਲਾਉਣ ਦੀ ਇਸ ਮੁਹਿੰਮ ਨੂੰ ਆਉਣ ਵਾਲੀਆਂ ਪੀੜ•ੀਆਂ ਲਈ ਨਿਵੇਸ਼ ਵਜੋਂ ਦੇਖਦੇ ਹਨ। ਜੁਟਲਾ ਦਾ ਕਹਿਣਾ ਹੈ ਕਿ ਉਹ ਇਹ ਬੂਟੇ ਆਪਣੇ ਲਈ ਨਹੀਂ ਸਗੋਂ ਆਪਣੇ ਪੋਤੇ-ਪੋਤੀਆਂ  ਲਈ ਲਗਾ ਰਹੇ ਹਨ। ਰੇਜੀਨਾ ਦੇ ਮੇਅਰ ਮਾਈਕਲ ਫ਼ੌਗੇਰੇ ਨੇ ਕਿਹਾ ਕਿ ਸਿੱਖ ਕਮਿਊਨਿਟੀ  ਸ਼ਹਿਰ ਦੇ ਵਿਕਾਸ ਵਿੱਚ ਮਦਦ ਕਰ ਕੇ ਇੱਕ ਮਿਸਾਲ ਕਾਇਮ ਕਰ ਰਹੀ ਹੈ। ਫ਼ੌਗੇਰੇ ਦਾ ਕਹਿਣਾ ਹੈ ਕਿ ਸਿੱਖਾਂ ਵਲੋਂ ਲਾਏ ਇਹ ਬੂਟੇ ਹਮੇਸ਼ਾ ਸਿੱਖ ਭਾਈਚਾਰੇ ਵਲੋਂ ਸ਼ਹਿਰ ਦੇ ਵਿਕਾਸ ਅਤੇ ਵਾਤਾਵਰਨ ਦੀ ਭਲਾਈ ਲਈ ਕੀਤੇ ਉਪਰਾਲੇ ਦੀ ਯਾਦ ਦਵਾਉਣਗੇ। ਅੰਤ ਵਿੱਚ ਗਰੁੱਪ ਨੇ ਕਿਹਾ ਕਿ ਇਸ ਇਲਾਕੇ 'ਚ ਬੂਟੇ ਲਾ ਕੇ ਉਨਾਂ• ਨੇ ਆਪਣੀ ਮੁਹਿੰਮ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਹੁਣ ਅਗਲੇ ਹਫ਼ਤੇ ਸਿੱਖ ਕਮਿਊਨਿਟੀ ਗਰੁੱਪ ਵਿਧਾਨ ਭਵਨ ਵਿਖੇ 550 ਬੂਟੇ ਵੰਡੇ ਜਾਣਗੇ ਅਤੇ ਬੂਟੇ ਪ੍ਰਾਪਤ ਕਰਨ ਵਾਲਿਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਇਨ•ਾਂ ਪੌਦਿਆਂ ਨੂੰ ਪਾਲਣ ਤਾਂ ਜੋ ਆਉਣ ਵਾਲੇ ਸਮੇਂ 'ਚ ਕਮਿਊਨਿਟੀ ਨੂੰ ਕੁਝ ਦਿੱਤਾ ਜਾ ਸਕੇ।


 

ਹੋਰ ਖਬਰਾਂ »