ਉਂਟਾਰੀਓ, 13 ਮਈ (ਹਮਦਰਦ ਸਮਾਚਾਰ ਸੇਵਾ): ਉਂਟਾਰੀਓ 'ਚ ਸਥਿਤ ਨੋਰਫ਼ੋਕ ਕਾਊਂਟੀ ਵਿਖੇ 911 ਐਮਰਜੰਸੀ ਨੰਬਰ 'ਤੇ 12 ਸਾਲਾ ਬੱਚੇ ਵਲੋਂ ਫ਼ੋਨ ਕਰ ਕੇ ਪੁਲਿਸ ਨੂੰ ਉਸ ਲਈ ਨਵਾਂ ਪਰਵਾਰ ਲੱਭਣ ਦੀ ਅਪੀਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੇ ਦੇ ਮਾਤਾ ਪਿਤਾ ਨੇ ਉਸ ਨੂੰ ਇੰਟਰਨੈੱਟ ਵਰਤਣ ਤੋਂ ਰੋਕਿਆ ਸੀ ਅਤੇ ਰਸੋਈ 'ਚ ਭਾਂਡੇ ਸਾਫ਼ ਕਰਨ ਵਿੱਚ ਮਦਦ ਕਰਨ ਲਈ ਕਿਹਾ ਸੀ। ਇਸ ਗੱਲੋਂ ਗੁੱਸੇ ਹੋ ਕੇ ਬੱਚੇ ਨੇ 911 ਐਮਰਜੰਸੀ ਨੰਬਰ 'ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਉਸ ਲਈ ਨਵਾਂ ਪਰਵਾਰ ਲੱਭ ਕੇ ਦੇਣ ਕਿਉਂਕਿ ਉਸ ਦੇ ਮਾਤਾ ਪਿਤਾ ਉਸ ਨੂੰ ਭਾਂਡੇ ਸਾਫ਼ ਕਰਨ ਲਈ ਕਹਿ ਰਹੇ ਹਨ। ਨਾਰਫ਼ੌਕ ਕਾਊਂਟੀ ਓਪੀਪੀ ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ 911 ਦਾ ਮਹੱਤਵ ਸਮਝਾਉਣ ਅਤੇ ਦੱਸਣ ਕਿ ਇਸ ਨੰਬਰ 'ਤੇ ਕਦੋਂ ਫ਼ੋਨ ਕੀਤਾ ਜਾ ਸਕਦਾ ਹੈ। ਐਮਰਜੰਸੀ ਨੰਬਰ 'ਤੇ ਜ਼ਿਆਦਾ ਕਾਲਾਂ ਬੱਚਿਆਂ ਦੀਆਂ ਆਉਂਦੀਆਂ ਹਨ ਜੋ ਜ਼ਰੂਰੀ ਨਹੀਂ ਹੁੰਦੀਆਂ। ਬੇਫ਼ਜ਼ੂਲ ਕਾਲਾਂ ਕਾਰਨ ਜ਼ਰੂਰੀ ਕਾਲ ਕਰਨ ਵਾਲੇ ਇਸ 911 ਨਾਲ ਸੰਪਰਕ ਨਹੀਂ ਕਰ ਪਾਉਂਦੇ, ਜਿਸ ਕਾਰਨ ਉਨ•ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।  ਪੁਲਿਸ ਨੇ ਦੱਸਿਆ ਕਿ ਜਦੋਂ ਐਮਜੰਸੀ ਨੰਬਰ 'ਤੇ ਕਾਲ ਆਉਂਦੀ ਹੈ ਤਾਂ ਘੱਟੋ ਘੱਟ ਦੋ ਪੁਲਿਸ ਅਫ਼ਸਰਾਂ ਨੂੰ ਕਾਲ ਦਾ ਉਤਰ ਦੇਣ, ਜਾਂਚ ਕਰਨ ਅਤੇ ਕੱਟਣ 'ਚ ਅੱਧਾ ਘੰਟਾ ਲਗਦਾ ਹੈ। ਅਜਿਹੇ 'ਚ ਜੇ ਕੋਈ ਬੇਫ਼ਜ਼ੂਲ ਕਾਲ ਆ ਜਾਂਦੀ ਹੈ ਤਾਂ ਇਸ ਚੱਕਰ 'ਚ ਕਈ ਜ਼ਰੂਰੀ ਕਾਲਾਂ ਪੈਂਡਿੰਗ ਹੋ ਜਾਂਦੀਆਂ ਹਨ। ਪੁਲਿਸ ਨੇ ਅਪੀਲ ਕੀਤੀ ਹੈ ਕਿ ਉਹ 911 ਦੀ ਵਰਤੋਂ ਸੰਜਮ ਨਾ ਕਰਨ ਅਤੇ ਆਪਣੇ ਬੱਚਿਆਂ ਨੂੰ ਇਸ ਦੀ ਮਹੱਤਤਾ ਸਮਝਾਉਣ।

ਹੋਰ ਖਬਰਾਂ »