ਕੇਚਿਕਾਨ, 14 ਮਈ, (ਹ.ਬ.) : ਦੋ ਜਹਾਜ਼ਾਂ ਦੇ ਹਵਾ ਵਿਚ ਟਕਰਾਉਣ ਤੋਂ ਬਾਅਦ ਪੰਜ ਲੋਕਾਂ ਦੀ ਮੌਤ ਹੋ ਗਈ ਤੇ 10 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਵਿਅਕਤੀ ਲਾਪਤਾ ਹੈ। ਦੋਵੇਂ ਜਹਾਜ਼ਾਂ ਸੀਪਲੇਨ (ਪਾਣੀ ਵਿਚ ਉਤਰਨ ਦੇ ਸਮਰਥ) ਸੀ। ਦੋਵਾਂ ਵਿਚ ਰਾਇਲ ਪਿੰ੍ਰਸੈਂਸ ਕਰੂਜ ਦੇ ਯਾਤਰੀ ਸਵਾਰ ਸੀ। ਉਹ ਇੱਥੇ ਘੁੰਮਣ ਫਿਰਨ ਲਈ ਆਏ ਸੀ। ਉਨ੍ਹਾਂ ਹਵਾਈ ਸੈਰ ਕਰਵਾਈ ਜਾ ਰਹੀ ਸੀ।
ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ ਦੇ ਮੁਤਾਬਕ,  ਕੂਨ ਕੇਵ ਇਲਾਕੇ ਦੇ ਕੋਲ ਦ ਹੇਵੀਲੈਂਡ ਡੀਐਚਸੀ-2 ਬੀਵਰ ਅਤੇ ਦ ਹੇਵੀਲੈਂਡ ਆਟਰ ਡੀਸੀ-3 ਜਹਾਜ਼ ਟਕਰਾਏ। ਹਾਦਸੇ ਦਾ ਕਾਰਨ ਪਤਾ ਨਹੀਂ ਚਲ ਸਕਿਆ ਹੈ। ਬੀਵਰ ਵਿਚ ਪੰਜ ਅਤੇ ਆਟਰ ਵਿਚ 11 ਲੋਕ ਸਵਾਰ ਸੀ। ਬੀਵਰ ਵਿਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 
ਹਾਦਸੇ ਦੇ ਸਮੇਂ ਦੋਵੇਂ ਏਅਰਕਰਾਫਟ ਏਅਰ ਟਰੈਫਿਕ ਕੰਟਰੋਲ ਦੇ ਸੰਪਰਕ ਵਿਚ ਨਹੀਂ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਗੱਲ ਦੀ ਜਾਂਚ ਕਰ ਰਿਹਾ ਹੈ। ਪ੍ਰਿੰਸੈਸ ਕਰੂਜ ਵਲੋਂ ਦੱਸਿਆ ਗਿਆ ਕਿ 10 ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਕ ਯਾਤਰੀ ਲਾਪਤਾ ਹੈ। ਦੱਸਿਆ ਜਾ ਰਿਹਾ ਕਿ ਹਾਦਸੇ ਦੇ ਸਮੇਂ ਸੰਘਣੇ ਬੱਦਲ  ਸਨ ਤੇ14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲ ਰਹੀ ਸੀ। ਕਰੂਜ ਦੇ ਅਫ਼ਸਰਾਂ ਨੇ Îਇਹ ਵੀ ਕਿਹਾ ਕਿ ਹਾਦਸੇ ਨੂੰ ਲੈ ਕੇ ਅਸੀਂ ਸਦਮੇ ਵਿਚ ਹਾਂ ਅਤੇ ਮਾਰੇ ਗਏ ਲੋਕਾਂ ਦੇ ਪ੍ਰਤੀ ਸਾਡੀ ਸੰਵੇਦਨਾਵਾਂ ਹਨ। ਜ਼ਖਮੀਆਂ ਨੂੰ ਕੰਪਨੀ ਵਲੋਂ ਹਰ ਮਦਦ ਦਿੱਤੀ ਜਾਵੇਗੀ। ਰਾਇਲ ਪਿੰ੍ਰਸੈਸ ਵੈਨਕੂਵਰ ਤੋਂ ਚਲਿਆ ਸੀ। ਇਸ ਨੂੰ 18 ਮਈ ਨੂੰ ਐਂਕੋਰੇਜ ਪੁੱਜਣਾ ਸੀ। 

ਹੋਰ ਖਬਰਾਂ »