ਕੁਰਾਲੀ, 14 ਮਈ, (ਹ.ਬ.) : ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਵਿਖੇ ਲਾਵਾਰਸ ਤੇ ਨਿਆਸਰੇ  ਲੋਕਾਂ ਦੀ ਦੇਖਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਮਾਂ ਦਿਵਸ ਮਨਾਇਆ ਗਿਆ। ਮਾਂ ਦਿਵਸ 'ਤੇ ਭਾਈ ਸ਼ਮਸ਼ੇਰ ਸਿੰਘ ਵਲੋਂ ਮਾਂ ਦੀ ਮਹੱਤਤਾ ਦੀ ਗੱਲ ਕਰਦਿਆਂ ਮਾਵਾਂ ਅਤੇ ਬੱਚਿਆਂ ਦੀਆਂ ਅੱਖਾਂ ਵਿਚ ਹੰਝੂ ਉਤਰ ਆਏ। ਮਾਂ ਧੀ, ਪੁੱਤ ਦੇ ਹਰ ਦੁੱਖ ਦੀ ਪੀੜ, ਨਾ ਸਿਰਫ ਮਾਨਸਿਕ ਤੌਰ 'ਤੇ ਹੰਢਾਉਂਦੀ ਹੈ ਸਗੋਂ ਦੁਆਵਾਂ ਸੰਗ ਹਰਦੀ ਵੀ ਹੈ। ਜਿਹੜੀ ਮਾਂ ਅਪਣੇ ਬੱਚੇ ਨੂੰ ਇਹ ਦੁਨੀਆ ਵਿਖਾਉਂਦੀ ਹੈ ਅਤੇ ਜ਼ਿੰਦਗੀ ਜਿਊਣ ਦੇ ਸਮਰਥ ਬਣਾਉਂਦੀ ਹੈ ਅੱਜ ਦੇ ਸਮੇਂ ਵਿਚ ਉਹੀ ਬੱਚੇ ਅਪਣੇ, ਮਾਂ-ਬਾਪ ਨੂੰ ਬੋਝ ਸਮਝ ਕੇ ਘਰੋਂ ਕੱਢ ਦਿੰਦੇ ਹਨ, ਜੋ ਕਿ ਬਹੁਤ ਵੱਡਾ ਪਾਪ ਹੈ। ਬੱਚੇ ਜੇਕਰ ਮਾਂ-ਬਾਪ ਨੂੰ ਨਜ਼ਰ ਅੰਦਾਜ਼ ਕਰਕੇ ਕਿਸੇ ਵੀ ਪ੍ਰਕਾਰ ਦੀ ਤਰੱਕੀ ਪਾ ਲੈਂਦੇ ਹਨ ਤਾਂ ਉਹ ਜ਼ਿੰਦਗੀ ਵਿਚ ਕਦੇ ਵੀ ਸੁੱਖ ਨਹੀਂ ਪਾ ਸਕਦੇ।
 

ਹੋਰ ਖਬਰਾਂ »