ਵਾਸ਼ਿੰਗਟਨ, 14 ਮਈ, (ਹ.ਬ.) : ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੀ ਸਾਂਸਦ ਕਮਲਾ ਹੈਰਿਸ ਨੇ ਫੇਸਬੁੱਕ 'ਤੇ ਕੰਟਰੋਲ ਦੀ ਵਕਾਲਤ ਕੀਤੀ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟ ਸੈਨੇਟਰ ਕਮਲਾ ਹੈਰਿਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਫੇਸਬੁੱਕ 'ਤੇ ਕੰਟਰੋਲ ਦੇ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਦੀ ਉਪਯੋਗਤਾ ਹੁਣ ਅਣਕੰਟਰੋਲ ਹੋ ਚੁੱਕੀ ਹੈ।  ਸੀਐਨਐਨ ਨੂੰ ਦਿੱਤੀ ਇੰਟਰਵਿਊ ਵਿਚ 54 ਸਾਲਾ ਕਮਲਾ ਹੈਰਿਸ ਨੇ ਕਿਹਾ ਕਿ ਫੇਸਬੁੱਕ 'ਤੇ ਕੰਟਰੋਲ ਦੇ ਲਈ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਜਦੋਂ ਆਪ ਇਸ ਮੁੱਦੇ ਨੂੰ ਦੇਖਦੇ ਹਨ ਤਾਂ ਉਹ ਜ਼ਰੂਰੀ ਤੌਰ 'ਤੇ ਇੱਕ ਉਪਯੋਗਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਚਿੰਤਾ ਹੈ ਕਿ ਇਸ ਦਾ ਅਣਕੰਟਰੋਲ ਰੋਕਿਆ ਜਾਵੇ। ਦੂਜੇ ਪਾਸੇ ਫੇਸਬੁੱਕ ਦੇ ਸੀਈਓ ਮਾਰਕ ਜਕਰਬਰਗ ਨੇ ਕੰਪਨੀ ਨੂੰ ਵੰਡਣ ਦੀ ਮੰਗ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ, ਕੰਪਨੀ ਦਾ ਵੱਡਾ ਆਕਾਰ ਹੋਣਾ ਅਸਲ ਵਿਚ ਯੂਜਰਸ ਅਤੇ ਲੋਕਤੰਤਰਿਕ ਪ੍ਰਕਿਰਿਆ ਦੀ ਸੁਰੱਖਿਆ ਦੇ ਲਈ ਜ਼ਰੂਰੀ ਤੇ ਫਾਇਦੇਮੰਦ ਹੈ।

ਹੋਰ ਖਬਰਾਂ »