ਵਾਸ਼ਿੰਗਟਨ, 14 ਮਈ, (ਹ.ਬ.) : ਅਮਰੀਕੀ ਪੁਲਾੜ ਏਜੰਸੀ ਨਾਸਾ ਸਾਲ 2024 ਤੱਕ ਚੰਦਰਮਾ 'ਤੇ Îਇੱਕ ਮਰਦ ਅਤੇ ਔਰਤ ਨੂੰ ਭੇਜਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਜਿਸ ਦੇ ਲਈ ਰਾਸ਼ਟਰਪਤੀ ਟਰੰਪ ਨੇ ਵਿੱਤੀ ਸਾਲ  2020 ਦੇ ਲਈ 1.6 ਅਰਬ ਡਾਲਰ ਦੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੇਨਸਟਾਈਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬ੍ਰਿਡੇਨਸਟਾਈਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ 2024 ਤੱਕ ਇੱਕ ਮਰਦ ਅਤੇ ਪਹਿਲੀ ਔਰਤ ਨੂੰ ਭੇਜਣ ਦੀ ਸਾਡੀ ਯੋਜਨਾ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।  ਹੁਣ ਰਾਸ਼ਟਰਪਤੀ ਨੇ ਸਾਡੇ ਕਾਰਜਾਂ 'ਤੇ ਭਰੋਸਾ ਜਤਾਉਂਦੇ ਹੋਏ ਵਿੱਤੀ ਸਾਲ 2020 ਦੇ ਤਹਿਤ ਇਸ ਯੋਜਨਾ ਦੇ ਲਈ 1.6 ਅਰਬ ਡਾਲਰ ਦੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਸਾ ਦੇ ਪ੍ਰਸ਼ਾਸਕ ਨੇ ਕਿਹਾ ਕਿ ਇਸ ਫੰਡਿੰਗ  ਨਾਲ ਪੁਲਾੜ ਪ੍ਰਣਾਲੀ ਅਤੇ ਮਨੁੱਖ ਚੰਦਰ ਲੈਂਡਿੰਗ ਪ੍ਰਣਾਲੀ ਦੇ ਵਿਕਾਸ ਨੂੰ ਬੜਾਵਾ ਮਿਲੇਗਾ। ਇਸ ਨਾਲ ਚੰਦਰਮਾ ਦੇ ਧਰੁਵੀ ਖੇਤਰਾਂ ਦਾ ਰੋਬਟ ਦੇ ਜ਼ਰੀਏ ਅਨਵੇਸ਼ਣ ਕਰਨ ਜਿਹੀ ਸਮਰਥਾਵਾਂ ਦੇ ਵਿਕਾਸ ਨੂੰ ਵੀ ਬੜਾਵਾ ਮਿਲੇਗਾ।

ਹੋਰ ਖਬਰਾਂ »