ਵਾਸ਼ਿੰਗਟਨ, 14 ਮਈ, (ਹ.ਬ.) : ਅਮਰੀਕਾ ਨੇ ਭਾਰਤ ਨੂੰ ਥਾਡ ਅਤੇ ਪੀਏਸੀ-3 ਮਿਜ਼ਾਈਲ ਡਿਫੈਂਸ ਸਿਸਟਮ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਦੋਵਾਂ ਨੂੰ ਰੂਸ ਦੇ ਐਸ-400 ਮਿਜ਼ਾਈਲ ਡਿਫੈਂਸ ਸਿਸਟਮ ਦੇ ਵਿਕਲਪ ਦੇ ਰੂਪ ਵਿਚ ਰੱਖਿਆ ਗਿਆ ਹੈ। ਇਸ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਲੇਕਿਨ ਅਮਰੀਕਾ ਚਾਹੁੰਦਾ ਹੈ ਕਿ ਭਾਰਤ, ਰੂਸ ਦੀ ਬਜਾਏ ਉਸ  ਕੋਲੋਂ ਮਿਜ਼ਾਈਲ ਖਰੀਦੇ।  ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ, ਅਸੀਂ ਜਨਤਕ ਤੌਰ 'ਤੇ ਪ੍ਰਸਤਾਵਤ ਰੱÎਖਿਆ ਵਿਕਰੀ ਦੀ ਪੁਸ਼ਟੀ ਨਹੀਂ ਕਰਦੇ ਹਨ। ਦਰਅਸਲ, ਅਸੀਂ ਤਦ ਤੱਕ ਇਸ ਦੀ ਪੁਸ਼ਟੀ ਨਹੀਂ ਕਰਾਂਗੇ ਜਦ ਤੱਕ ਕਿ ਇਸ ਦੇ ਬਾਰੇ ਵਿਚ ਰਸਮੀ ਤੌਰ 'ਤੇ ਅਮਰੀਕੀ ਸੰਸਦ ਨੂੰ ਸੂਚਿਤ ਨਹੀਂ ਕੀਤਾ ਜਾਂਦਾ ਹੈ।  ਦੱਸ ਦੇਈਏ ਕਿ ਭਾਰਤ ਕਈ ਸਾਲਾਂ ਤੱਕ ਚੱਲੀ ਗੱਲਬਾਤ ਦੇ ਬਾਅਦ ਰੂਸ ਤੋਂ ਐਸ-400 ਮਿਜ਼ਾਈਲ ਸਿਸਟਮ ਦੀ ਖਰੀਦ ਦੇ ਲਈ ਸਮਝੌਤਾ ਕਰ ਚੁੱਕਾ ਹੈ।
ਅਮਰੀਕਾ ਨੇ ਰੂਸ ਦੇ ਨਾਲ ਹਥਿਆਰ ਖਰੀਦ ਨੂੰ ਲੈ ਕੇ  ਭਾਰਤ ਦੇ ਖ਼ਿਲਾਫ਼ ਫਿਲਹਾਲ ਕਾਟਸਾ ਯਾਨੀ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ੰਸ ਐਕਟ ਲਾਉਣ ਦਾ ਫ਼ੈਸਲਾ ਨਹੀਂ ਲਿਆ ਹੈ। ਟਰੰਪ ਪ੍ਰਸ਼ਾਸਨ ਦੀ ਇਸ ਪਾਬੰਦੀ ਦੇ ਲਾਉਣ ਨਾਲ ਭਾਰਤ ਦੀ ਸਾਮਰਿਕ ਅਤੇ ਆਰਥਿਕ ਸ਼ਕਤੀ ਪ੍ਰਭਾਵਤ ਹੋਵੇਗੀ। ਸੂਤਰਾਂ ਦਾ ਕਹਿਣਾ ਹੇ ਕਿ ਅਮਰੀਕਾ, ਭਾਰਤ 'ਤੇ ਕਾਟਸਾ ਲਾਉਣ ਤੋਂ ਬਚ ਰਿਹਾ ਹੈ।

ਹੋਰ ਖਬਰਾਂ »