ਦੋ ਹਫ਼ਤਿਆਂ ਤੱਕ ਕਾਰਬਨ ਟੈਕਸ ਦੇ ਖ਼ਤਮ ਹੋਣ ਦੀ ਦਿੱਤੀ ਚੁਣੌਤੀ

ਐਡਮਿੰਟਨ, 14 ਮਈ (ਹਮਦਰਦ ਸਮਾਚਾਰ ਸੇਵਾ): ਅਲਬਰਟਾ ਪ੍ਰੀਮੀਅਰ ਜੈਸਨ ਕੇਨੀ ਵਲੋਂ ਫ਼ੈਡਰਲ ਸਰਕਾਰ ਦੇ ਕਾਰਬਨ ਟੈਕਸ ਸੰਬੰਧੀ ਵੱਡਾ ਦਾਅਵਾ ਕੀਤਾ ਹੈ। ਉਨ•ਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵਲੋਂ ਚਾਰ ਸੂਬਿਆਂ 'ਤੇ ਲਾਇਆ ਜਾਣ ਵਾਲਾ ਇਹ ਕਾਰਬਨ ਟੈਕਸ ਸਿਰਫ਼ ਦੋ ਹਫ਼ਤਿਆਂ ਦਾ ਮਹਿਮਾਨ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ 30 ਮਈ ਤੱਕ ਕੋਈ ਅਲਬਰਟਾ ਕਾਰਬਨ ਟੈਕਸ ਨਹੀਂ ਹੋਵੇਗਾ। ਕੇਨੀ ਨੇ ਇਹ ਵੀ ਦੱਸਿਆ ਕਿ ਉਹ ਇਸ ਸੰਬੰਧੀ ਅਗਲੇ ਹਫ਼ਤੇ ਦੀ ਵਿਧਾਨ ਸਭਾ ਬੈਠਕ ਵਿੱਚ ਕਾਰਬਨ ਟੈਕਸ ਨੂੰ ਰੱਦ ਕਰਨ ਵਾਲਾ ਆਪਣਾ ਵੱਖਰਾ ਬਿੱਲ ਪੇਸ਼ ਕਰਨਗੇ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਮਈ ਮਹੀਨੇ ਦੇ ਅੰਤ ਤੱਕ ਫ਼ੈਡਰਲ ਸਰਕਾਰ ਦਾ ਕਾਰਬਨ ਟੈਕਸ ਰੱਦ ਹੋ ਜਾਵੇਗ ਕਿ ਕੇਨੀ ਨੇ ਆਪਣੀ ਨਵੀਂ ਸੰਯੁਕਤ ਕੰਜ਼ਰਵੇਟਿਵ ਸਰਕਾਰ ਦੇ ਪਹਿਲੇ ਹੁਕਮ ਦੇ ਤੌਰ 'ਤੇ ਇਹ ਵਾਅਦਾ ਕੀਤਾ ਸੀ ਕਿ ਉਹ ਅਲਬਰਟਾ ਸੂਬੇ ਦੇ ਕਾਰਬਨ ਟੈਕਸ ਨੂੰ ਖ਼ਤਮ ਕਰਨ ਲਈ ਜਲਦ ਹੀ ਕਾਨੂੰਨ ਲੈ ਕੇ ਆਉਣਗੇ।   ਨਿਊਜ਼ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ•ਾਂ ਨੇ ਕਿਹਾ ਕਿ ਕਾਰਬਨ ਟੈਕਸ ਨੂੰ ਲੈ ਕੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ ਉਹ ਜਲਦ ਹੀ ਪੂਰਾ ਹੋਵੇਗਾ ਅਤੇ ਆਉਣ ਵਾਲੀ ਵਿਧਾਨ ਸਭਾ ਬੈਠਕ 'ਚ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਵਿਰੋਧੀ ਪਾਰਟੀ ਦੇ ਆਗੂ ਰੈਚਲ ਨੋਟਲੇ ਨੇ ਕਿਹਾ ਕਿ ਕਾਰਬਨ ਟੈਕਸ ਤੋਂ ਛੁਟਕਾਰਾ ਪਾਉਣਾ ਕੈਨੀ ਦਾ ਇੱਕ ਪਾਲਿਸੀ ਪੀਲਰ ਹੈ ਜਿਸ ਵਿੱਚ ਉਸ ਨੇ ਪਿਛਲੇ ਮਹੀਨੇ ਇੱਕ ਸਫ਼ਲਤਾਪੂਰਨ ਮੁਹਿੰਮ ਚਲਾ ਕੇ ਚੋਣ ਜਿੱਤੀ ਹੈ ਅਤੇ ਭਾਰੀ ਬਹੁਮਤ ਨਾਲ ਨੋਟਲੇ ਦੀ ਪਾਰਟੀ ਨੂੰ ਹਰਾਇਆ ਹੈ। ਨੋਟਲੇ ਨੇ ਦੱਸਿਆ ਕਿ ਕੈਨੀ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਚੋਣ 'ਚ ਜਿੱਤੇਗਾ ਤਾਂ ਉਹ ਅਦਾਲਤ 'ਚ ਕਾਰਬਨ ਟੈਕਸ ਵਿਰੁਧ ਫ਼ਾਇਲ ਪੇਸ਼ ਕਰੇਗਾ। ਜ਼ਿਕਰਯੋਗ ਹੈ ਕਿ ਫ਼ੈਡਰਲ ਸਰਕਾਰ ਵਲੋਂ ਇਹ ਕਾਰਬਨ ਟੈਕਸ ਚਾਰ ਸੂਬਿਆਂ ਉਂਟਾਰੀਓ, ਨਿਊ ਬਰੁੰਸਵਿੱਕ , ਸਸਕੈਚੇਵਾਨ ਅਤੇ ਮੈਨੀਟੋਬਾ 'ਤੇ ਲਾਗੂ ਕੀਤਾ ਹੈ ਅਤੇ ਸੂਬਿਆਂ ਵਲੋਂ ਇਹ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਫ਼ਤੇ ਪਹਿਲਾਂ ਸਸਕੈਚੇਵਾਨ ਕੋਰਟ ਆਫ਼ ਅਪੀਲ ਨੇ ਫ਼ੈਡਰਲ ਸਰਕਾਰ ਦੇ ਹੱਕ 'ਚ ਫ਼ੈਸਲਾ ਸੁਣਾਉਂਦਿਆਂ ਇਸ ਕਾਰਬਨ ਟੈਕਸ ਨੂੰ ਸੰਵਿਧਾਨਿਕ ਕਰਾਰ ਦਿੱਤਾ ਸੀ। ਇਸ ਦੇ ਰੋਸ ਵਜੋਂ ਸਸਕੈਚੇਵਾਨ ਦੇ ਪ੍ਰੀਮੀਅਰ ਸਕੋਟ ਮੋਏ ਨੇ ਵਾਅਦਾ ਕੀਤਾ ਹੈ ਕਿ ਉਸ ਕਾਰਬਨ ਟੈਕਸ ਨੂੰ ਖ਼ਤਮ ਕਰਾਉਣ ਲਈ ਸੁਪਰੀਮ ਕੋਰਟ ਵਿਖੇ ਅਪੀਲ ਕਰਨਗੇ। ਇਸ ਤੋਂ ਇਲਾਵਾ ਉਂਟਾਰੀਓ ਵੀ ਫ਼ੈਡਰਲ ਟੈਕਸ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਦਾਲਤ ਵਿੱਚ ਇਸ ਸਬੰਧੀ ਕੇਸ ਚੱਲ ਰਿਹਾ ਅਤੇ ਜਿਸ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅਲਬਰਟਾ ਦੇ ਨਵੇਂ ਬਣੇ ਪ੍ਰੀਮੀਅਰ ਕੈਨੀ ਨੇ ਵੀ ਕਾਰਬਨ ਟੈਕਸ ਚੁਣੌਤੀ ਨੂੰ ਦੇਣ ਲਈ ਇੱਕ ਨਵੇਂ ਪ੍ਰਾਜੈਕਟ ਨੂੰ ਲਿਆਉਣ ਦਾ ਦਾਅਵਾ ਕੀਤਾ ਹੈ।

ਹੋਰ ਖਬਰਾਂ »