ਬੰਗਲਾਦੇਸ਼, 14 ਮਈ (ਹਮਦਰਦ ਸਮਾਚਾਰ ਸੇਵਾ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਦੇ ਹੱਥ ਦੀਆਂ ਪੰਜੇ ਉਂਗਲੀਆਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਆਪ ਤਾਂ ਅੱਠ ਪੜਿਆ ਹੋਇਆ ਹੈ ਅਤੇ ਉਸ ਦੀ ਪਤਨੀ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਸੀ । ਇਸ ਤੋਂ ਗੁੱਸੇ 'ਚ ਆ ਕੇ ਪਤੀ ਨੇ ਆਪਣੀ ਪਤਨੀ ਦੀਆਂ ਪੰਜੇ ਉਂਗਲੀਆਂ ਕੱਟ ਦਿੱਤੀਆਂ। ਰਫ਼ੀਕੁਲ ਸਾਊਦੀ ਅਰਬ 'ਚ ਕੰਮ ਕਰਦਾ ਸੀ। ਉਹ ਕੁਝ ਹੀ ਦਿਨਾਂ ਪਹਿਲਾਂ ਬੰਗਲਾਦੇਸ਼ ਵਾਪਸ ਆਇਆ ਸੀ। ਉਸ ਦੀ ਪਤਨੀ ਹਵਾ ਅਖ਼ਤਰ ਨੇ ਰਫ਼ੀਕੁਲ ਦੀ ਮਨਜ਼ੂਰੀ ਤੋਂ ਬਿਨ•ਾਂ ਗ੍ਰੈਜੂਏਸ਼ਨ ਦੀ ਪੜ•ਾਈ ਸ਼ੁਰੂ ਕਰ ਦਿੱਤੀ ਸੀ। ਰਫ਼ੀਕੁਲ ਨੇ ਉਸ ਨੂੰ ਪੜ•ਾਈ ਜਾਰੀ ਰੱਖਣ 'ਤੇ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ ਸੀ ਪਰ ਪਤਨੀ ਪੜ•ਾਈ ਜਾਰੀ ਰੱਖਣਾ ਚਾਹੁੰਦੀ ਸੀ। ਇਸ ਜਿੱਦ ਤੋਂ ਰਫ਼ੀਕੁਲ ਇੰਨਾ ਭੜਕ ਗਿਆ ਕਿ ਉਸ ਨੇ ਸਜ਼ਾ ਦੇਣ ਦਾ ਮਨ ਬਣਾਇਆ। ਜਾਣਕਾਰੀ ਮੁਤਾਬਕ ਰਫ਼ੀਕੁਲ ਨੇ ਸਰਪ੍ਰਾਈਜ਼ ਦੇਣ ਦੀ ਗੱਲ ਕਹਿ ਕੇ ਪਤਨੀ ਦੀਆਂ ਅੱਖਾਂ 'ਤੇ ਪੱਟੀ ਬੰਨ•ੀ ਅਤੇ ਉਸ ਤੋਂ ਬਾਅਦ ਹੱਥ ਦੀਆਂ ਪੰਜ ਉਗਲੀਆਂ ਕੱਟ ਦਿੱਤੀਆਂ । ਘਟਨਾ ਨੂੰ ਅੰਜ਼ਾਮ ਦੇ ਕੇ ਵਿਅਕਤੀ ਨੇ ਕੱਟੀਆਂ ਹੋਈਆਂ ਉਂਗਲੀਆਂ ਕੂੜੇਦਾਨ 'ਚ ਸੁੱਟ ਦਿੱਤੀਆਂ ਤਾਂ ਜੋ ਕੋਈ ਵੀ ਡਾਕਟਰ ਉਨ•ਾਂ ਨੂੰ ਜੋੜ ਨਾ ਸਕੇ। ਪੁਲਿਸ ਨੇ ਸ਼ਿਕਾਇਤ ਦਰਜ ਕਰਾਉਣ 'ਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਫ਼ੀਕੁਲ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਹੈ। ਔਰਤ ਹਸਪਤਾਲ 'ਚ ਇਲਾਜ ਕਰਾਉਣ ਤੋਂ ਬਾਅਦ ਵਾਪਸ ਆਪਣੇ ਮਾਤਾ-ਪਿਤਾ ਦੇ ਘਰ ਆ ਗਈ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ 'ਚ ਪਿਛਲੇਸਾਲ ਇਸੇ ਤਰ•ਾਂ ਦਾ ਮਾਮਲਾ ਸਾਹਮਣੇ ਆਇਆ ਸੀ। ਜੂਨ ਵਿੱਚ ਇੱਕ ਬੇਰੁਜ਼ਗਾਰ ਵਿਅਕਤੀ ਨੇ ਢਾਕਾ ਯੂਨੀਵਰਸਿਟੀ 'ਚ ਅਸਿਟਟੈਂਟ ਪ੍ਰੋਫ਼ੈਸ ਪਤਨੀ ਦੀਆਂ ਅੱਖਾਂ ਇਸ ਲਈ ਕੱਢ ਦਿੱਤੀਆਂ ਸਨ ਤਾਂ ਜੋ ਉਹ ਕੈਨੇਡਾ ਯੂਨੀਵਰਸਿਟੀ 'ਚ ਉਚ ਸਿਖਿਆ ਹਾਸਲ ਨਾ ਕਰ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.