ਹੋ ਸਕਦੀ ਹੈ ਉਮਰ ਕੈਦ ਦੀ ਸਜ਼ਾ

ਅਮਰੀਕਾ, 14 ਮਈ (ਹਮਦਰਦ ਸਮਾਚਾਰ ਸੇਵਾ): ਅਮਰੀਕਾ 'ਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਨੌ ਸਾਲ ਦੀ ਸੌਤੇਲੀ ਬੇਟਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੇ ਇਹ ਹੱਤਿਆ 2016 ਵਿੱਚ ਕੀਤੀ ਸੀ। ਅਦਾਲਤ ਵਲੋਂ ਔਰਤ ਨੂੰ ਹੱਤਿਆ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਦੋਸ਼ੀ ਮਹਿਲਾ ਦਾ ਨਾਮ ਸ਼ਮਦਾਈ ਅਰਜੁਨ ਹੈ ਅਤੇ ਉਸ ਦੀ ਉਮਰ 55 ਸਾਲ ਹੈ। ਤਿੰਨ ਜੂਨ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਭਾਵੇਂ ਕਵੀਂਸ ਸੁਪਰੀਮ ਕੋਰਟ ਦੀ ਜਸਟਿਸ ਕੇਨੇਥ ਹੋਲਡਰ ਨੇ ਸੰਕੇਤ ਦਿੱਤਾ ਹੈ ਕਿ ਉਸ ਨੂੰ 25 ਸਾਲ ਦੀ ਸਜ਼ਾ ਹੋ ਸਕਦੀ ਹੈ। ਕਵੀਂਸ ਜ਼ਿਲ•ੇ ਦੇ ਅਟਾਰਨੀ ਜਾਨ ਰਾਇਨ ਨੇ ਕਿਹਾ ਕਿ ਅਜਿਹੀ ਹੱਤਿਆ ਦਾ ਇਹ ਦਰਦਨਾਕ ਮਾਮਲਾ ਹੈ। ਜਿਸ ਮਤਰੇਈ ਮਾਂ ਨੂੰ ਬੱਚੀ ਦੀ ਦੇਖ ਰੇਖ ਕਰਨੀ ਚਾਹੀਦੀ ਸੀ ਪਰ ਇਸ ਦੇ ਉਲਟ ਉਸ ਨੇ ਗਲਾ ਦਬਾ ਕੇ ਬੱਚੀ ਦੀ ਹੱਤਿਆ ਕਰ ਦਿੱਤੀ। ਕਾਨੂੰਨ ਦੇ ਹਿਸਾਬ ਨਾਲ ਉਸ ਨੂੰ ਸਖ਼ਤ ਤੋਂ ਸ਼ਖ਼ਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ।  ਟਾਇਲ ਅਨੁਸਾਰ 19 ਅਗੱਸਤ 2016 ਦੀ ਸ਼ਾਮ ਨੂੰ ਇੱਕ ਗਵਾਹ ਨੇ ਅਰਜੁਨ ਨੂੰ ਉਸ ਦੇ ਸਾਬਕਾ ਪਤੀ ਰੇਮੰਡ ਨਾਰਾਇਣ ਅਤੇ ਉਸ ਦੇ ਦੋ ਪੋਤਿਆਂ ਨਾਲ ਕਵੀਂਸ ਸਥਿਤ ਇੱਕ ਅਪਾਰਟਮੈਂਟ 'ਚ ਦੇਖਿਆ ਸੀ। ਜਦੋਂ ਗਵਾਹ ਨੇ ਉਸ ਤੋਂ ਨੌ ਸਾਲ ਦੀ ਬੱਚੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬਾਥਰੂਮ 'ਚ ਹੈ ਅਤੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ। ਗਵਾਹ ਨੇ ਬਾਥਰੂਮ ਦੀ ਲਾਇਟ ਨੂੰ ਕਈ ਘੰਟਿਆਂ ਤੱਕ ਜਲਦੇ ਹੋਏ ਦੇਖਿਆ। ਇਸ ਤੋਂ ਬਾਅਦ ਪੀੜਤ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਫ਼ੋਨ ਕਰ ਕੇ ਬੁਲਾਇਆ ਅਤੇ ਬਾਥਰੂਮ ਦਾ ਦਰਵਾਜਾ ਤੋੜਨ ਲਈ ਕਿਹਾ। ਦਰਵਾਜਾ ਤੋੜਨ 'ਤੇ ਉਨ•ਾਂ ਨੂੰ ਬੱਚੀ ਦੀ ਲਾਸ਼ ਬਿਨ•ਾਂ ਕੱਪੜਿਆਂ ਤੋਂ ਬਾਥਟਬ 'ਚ ਪਈ ਮਿਲੀ। ਉਸ ਦੇ ਸਰੀਰ 'ਤੇ ਸੱਟਾਂ ਦੇ ਵੀ ਕਈ ਨਿਸ਼ਾਨ ਸਨ। ਹਸਪਤਾਲ ਵਲੋਂ ਦਰਜ ਕੀਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੱਚੀ ਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ। 2016 ਵਿੱਚ ਕਵੀਂਸ ਦੇ ਸਹਾਇਕ ਜ਼ਿਲ•ਾ ਅਟਾਰਨੀ ਮਾਈਕਲ ਕੁਰਟਿਸ ਨੇ ਕਿਹਾ ਕਿ ਅਰਜੁਨ ਨੇ ਕਈ ਵਾਰ ਬੱਚੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਨੂੰ ਬੱਚੀ ਦੀ ਦੇਖਭਾਲ ਲਈ ਚੁਣਿਆ ਗਿਆ ਸੀ ਜਦ ਕਿ ਉਸ ਦੇ ਪਿਤਾ ਇਸ ਸਥਾਨਕ ਹੋਟਲ 'ਚ ਕੰਮ ਕਰਦਾ ਹੈ। ਬੱਚੀ ਆਪਣੀ ਮੌਤ ਤੋਂ ਤਿੰਨ ਮਹੀਨੇ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਆਈ ਸੀ। ਉਹ ਆਪਣੇ ਪਿਤਾ ਅਤੇ ਅਰਜਨ ਨਾਲ ਕਵੀਂਸ ਦੇ ਅਪਾਰਟਮੈਂਟ 'ਚ ਰਹਿ ਰਹੀ ਸੀ। 

ਹੋਰ ਖਬਰਾਂ »