ਬੁੰਦੀ, 14 ਮਈ (ਹਮਦਰਦ ਸਮਾਚਾਰ ਸੇਵਾ):ਰਾਜਸਥਾਨ 'ਚ ਬੂੰਦੀ ਜ਼ਿਲ•ਾ ਹਸਪਤਾਲ 'ਚ ਡਾਕਟਰਾਂ ਦੀ ਟੀਮ ਨੇ ਸੋਮਵਾਰ ਨੂੰ ਇੱਕ ਮਾਨਸਿਕ ਰੋਗੀ ਦੇਪੇਟ ਦਾ ਆਪਰੇਸ਼ਨ ਕਰ ਕੇ 100 ਗ੍ਰਾਮ ਵਜ਼ਨ ਵਾਲੀਆਂ 115 ਕਿੱਲਾਂ ਨੂੰ ਕੱਢਿਆ। ਇੰਨੀਆਂ ਸਾਰੀਆਂ ਕਿੱਲਾਂ ਦੇਖ ਕੇ ਇੱਕ ਵਾਰ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਕਿ ਉਸ ਨੇ ਇਹ ਕਿਵੇਂ ਨਿਗਲੀਆਂ ਹੋਣਗੀਆਂ। ਜ਼ਿਲ•ਾ ਹਸਪਤਾਲ ਦੇ ਸਰਜਨ ਡਾ ਅਨਿਲ ਸੈਨੀ ਦੀ ਅਗਵਾਈ 'ਚ ਟੀਮ ਨੇ ਸੋਮਵਾਰ ਨੂੰ ਡੇਢ ਘੰਟੇ ਦਾ ਆਪਰੇਸ਼ਨ ਕਰਕੇ 44 ਸਾਲਾਂ ਭੋਲਾਸ਼ੰਕਰ ਸੈਨੀ ਦੇ ਪੇਟ ਵਿੱਚੋਂ ਇੰਨੀਆਂ ਕਿੱਲਾਂ ਕੱਢੀਆਂ। ਭੋਲਾਸ਼ੰਕਰ ਦੇ ਪਿਤਾ ਮਦਨਲਾਲ ਨੇ ਦੱਸਿਆ ਕਿ 20 ਸਾਲ ਪਹਿਲਾਂ ਭੋਲਾਸ਼ੰਕਰ ਬਾਗਵਾਨੀ ਕਰਦਾ ਸੀ। ਹਸਪਤਾਲ ਦੇ ਸਰਜਨ ਡਾ ਅਨਿਲ ਸੈਣੇ ਨੇ ਐਕਸਰੇ ਕਰਾਇਆ ਤਾਂ ਪੇਟ 'ਚ ਕਿੱਲਾਂ ਦੇ ਗੁੱਛੇ ਮਿਲੇ। ਦੁਬਾਰਾ ਡਿਜ਼ੀਟਲ ਐਕਸਰੇ ਨਾਲ ਕਿੱਲਾਂ ਸਾਫ਼ ਦਿਖਾਈ ਦਿੱਤੀਆਂ। ਸੀਟੀ ਸਕੈਨ ਕਰਵਾਇਆ ਉਸ ਵਿੱਚ ਵੀ ਕਿੱਲਾਂ ਹੋਣ ਦੀ ਪੁਸ਼ਟੀ  ਹੋਈ ਅਤੇ ਸੋਮਵਾਰ ਨੂੰ ਆਪਰੇਸ਼ਨ ਕੀਤਾ ਗਿਆ।

ਹੋਰ ਖਬਰਾਂ »