ਕੂੜੇ ਦੇ ਢੇਰ ਦੇਖ ਕੇ ਹੋ ਗਏ ਹੈਰਾਨ

ਅਮਰੀਕਾ, 14 ਮਈ (ਹਮਦਰਦ ਸਮਾਚਾਰ ਸੇਵਾ): ਟੈਕਸਸ ਦਾ ਇੱਕ ਖੋਜੀ ਸਬਮਰੀਨ ਦੇ ਜ਼ਰੀਏ ਇੰਨੀ ਗਹਿਰਾਈ 'ਚ ਉਤਰਿਆ ਜਿੱਥੇ ਅਜੇ ਤੱਕ ਕੋਈ ਮਨੁੱਖ ਨਹੀਂ ਪਹੁੰਚ ਸਕਿਆ ਸੀ ਪਰ ਉਥੇ ਜਾ ਕੇ ਉਨ•ਾਂ ਨੇ ਜੋ ਨਜ਼ਾਰਾ ਦੇਖਿਆ ਉਸ ਨਾਲ ਉਹ ਹੈਰਾਨ ਰਹਿ ਗਏ ਕਿਉਂਕਿ ਉਥੇ ਉਨ•ਾਂ ਨੂੰ ਕੂੜੇ ਦੇ ਢੇਰ ਦਿਖਾਈ ਦਿੱਤੇ। ਇਸ ਖੋਜਕਾਰ ਦਾ ਨਾਮ ਵਿਕਟਰ ਹੈ ਜੋ ਨੌ ਸੈਨਾ ਅਧਿਕਾਰੀ ਹੈ। ਉਨ•ਾਂ ਨੇ ਦੱਸਿਆ ਕਿ ਇਹ ਖੋਜ ਧਰਤੀ ਦੇ ਸਭ ਤੋਂ ਡੂੰਘੇ ਸਥਾਨ ਮਰਿਆਨਾ ਟ੍ਰੇਂਚ 'ਤੇ ਕੀਤੀ ਗਈ ਹੈ ਜੋ ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਹੈ। ਉਹ ਇਸ ਸਥਾਨ 'ਤੇ 35,853 ਫੁੱਟ ਹੇਠਾਂ ਉਤਰੇ। ਵੈਸਕੋਵੋ ਨੂੰ ਇੱਥੇ ਕਈ ਅਣਪਛਾਤੀਆਂ ਪ੍ਰਜਾਤੀਆਂ ਵੀ ਮਿਲੀਆਂ ਕਿਉਂਕਿ ਅਜੇ ਤੱਕ ਇੱਥੇ ਕੋਈ ਇਨਸਾਨ ਨਹੀਂ ਪਹੁੰਚਿਆ ਹੈ। ਇੱਕ ਵਾਰ 'ਚ ਉਨ•ਾਂ ਨੇ ਟ੍ਰੇਂਚ 'ਤੇ ਚਾਰ ਘੰਟੇ ਬਿਤਾਏ, ਜਿੱਥੇ ਉਨ•ਾਂ ਨੇ ਸਮੁੰਦਰੀ ਜੀਵਨ ਦੇਖਿਆ, ਜਿਸ ਵਿੱਚ ਝੀਂਗਾ ਵਲੋਂ ਆਰਥੋਪੋਡਸ ਸੀ ਜਿਨ•ਾਂ ਦੇ ਲੰਬੇ ਪੈਰ ਅਤੇ ਸਿਰ 'ਤੇ ਐਂਟੀਨਾ ਸੀ। ਉਨ•ਾਂ ਨੂੰ ਇੱਥੇ ਸਮੁੰਦਰੀ ਸੂਅਰ ਵੀ ਦਿਖਾਈ ਦਿੱਤਾ ਜੋ ਸਮੁੰਦਰੀ ਖੀਰੇ ਵਰਗੇ ਸਨ। ਇਸ ਤੋਂ ਇਲਾਵਾ ਉਨ•ਾਂ ਨੂੰ ਨੁਕੀਲੀ ਧਾਤੂ, ਮਿਠਾਈ ਦੇ ਖਾਲੀ ਡੱਬੇ ਅਤੇ ਪਲਾਸਟਿਕ ਦਾ ਸਮਾਨ ਵੀ ਮਿਲਿਆ। ਜਿਸ ਵਿੱਚੋਂ ਇੱਕ 'ਤੇ ਕੁਝ ਲਿਖਿਆ ਸੀ। ਵੈਸਕੋਵੋ ਨੇ ਇੱਕ ਇੰਟਰਵਿਉ 'ਚ ਕਿਹਾ ਕਿ ਮਹਾਂਸਾਗਰ 'ਚ ਸਭ ਤੋਂ ਗਹਿਰੇ ਬਿੰਦੂ 'ਤੇ ਮਨੁੱਖੀ ਕੂੜੇ ਨੂੰ ਦੇਖਣਾ ਬਹੁਤ ਨਿਰਾਸ਼ਾਜਨਕ ਸੀ। ਸੰਯੁਕਤ ਰਾਸ਼ਟਰ ਅਨੁਸਾਰ ਦੁਨੀਆ ਦੇ ਮਹਾਂਸਾਗਰਾਂ 'ਚ ਮੌਜੂਦ ਪਲਾਸਟਿਕ ਮਲਬਾ ਲਗਭਗ 100 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ। ਵਿਗਿਆਨੀਆਂ ਨੂੰ ਵਹੇਲ ਵਰਗੀ ਸਮੁੰਦਰੀ ਮੱਛੀਆਂ ਦੇ ਅੰਦਰ ਮਾਈਕਰੋ ਪਲਾਸਟਿਕ ਮਿਲਿਆ ਹੈ।ਵੈਸਕੋਵੋ ਨੂੰ ਉਮੀਦ ਹੈ ਕਿ ਮਰਿਆਨਾ ਟ੍ਰੇਂਚ 'ਤੇ ਮਿਲੇ ਕੂੜੇ ਦੀ ਉਨ•ਾਂ ਦੀ ਖੋਜ ਸਮੁੰਦਰਾਂ 'ਚ ਸੁੱਟੇ ਜਾਣ ਵਾਲੇ ਕੂੜੇ ਨੂੰ ਲੈ ਕੇ ਜਾਗਰੂਕਤਾ ਫ਼ੈਲਾਏਗੀ। ਇਸ ਦੇ ਨਾਲ ਹੀ ਸਰਕਾਰ 'ਤੇ ਮੌਜੂਦਾ ਨਿਯਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਦਬਾਅ ਬਣਾਏਗੀ। ਪਿਛਲੇ ਤਿੰਨ ਹਫ਼ਤਿਆ ਦੌਰਾਨ ਖੋਜੀਆਂ ਨੇ ਆਪਣੀ ਸਬਮਰੀਨ ਦੇ ਜ਼ਰੀਏ ਮਰਿਆਨਾ ਟ੍ਰੇਂਚ ਦੇ ਚਾਰ ਗੋਤੇ ਲਗਾਏ ਹਨ। ਵਿਕਟਰ ਦੀ ਟੀਮ ਸਬਮਰੀਨ ਅਤੇ ਮੋਟਰ ਸ਼ਿੱਪ ਦੇ ਜ਼ਰੀਏ ਪੰਜ ਵਾਰ ਮਰਿਆਨਾ ਟ੍ਰੇਂਚ ਦੀ ਹੇਠਲੀ ਸਤ•ਾ 'ਤੇ ਉਤਰੀ। ਟੀਮ ਨੇ ਦੂਰਦਰਾਜ ਦੇ ਇਲਾਕਿਆਂ ਦਾ ਪਤਾ ਲਗਾਉਣ ਲਈ ਰੋਬੋਟਿਕ ਲੈਂਡਰਸ ਤਾਇਨਾਤ ਕੀਤੇ ਸਨ। ਇਸ ਨਾਲ ਪਹਿਲਾਂ 1960 ਅਮਰੀਕੀ ਨੌ ਸੈਨਾ ਦੇ ਲੈਫ਼ਟੀਨੈਂਟ ਡਾਨ ਵਾਲਸ਼ ਅਤੇ ਸਵਿਟਜ਼ਰਲੈਂਡ ਦੇ ਇੰਜੀਨਿਅਰ ਜੈਕਸ ਪਿਕਾਰਡ ਮਰਿਆਨਾ ਟ੍ਰੇਂਚ ਦੀ ਹੇਠਲੀ ਸਤ•ਾ ਤੱਕ ਪਹੁੰਚੇ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.