ਲੰਡਨ, 15 ਮਈ, (ਹ.ਬ.) : ਬਰਤਾਨੀਆ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 22 ਸਾਲਾ ਵਿਦਿਆਰਥੀ  ਦੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਨੂੰ ਲੈ ਕੇ ਹੋਏ ਵਿਵਾਦ ਵਿਚ ਦੋਵਾਂ ਨੇ ਪਿਛਲੇ ਸਾਲ 11 ਅਕਤੂਬਰ ਨੂੰ ਕਾਰ ਵਿਚ ਜਾ ਰਹੇ ਵਿਦਿਆਰਥੀ ਦੀ ਨਜ਼ਦੀਕ ਤੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 
ਲੰਡਨ ਦੀ ਅਦਾਲਤ ਨੇ 28 ਸਾਲ ਦੇ ਜਸਕਿਰਨ ਸਿੱਧੂ ਅਤੇ 26 ਸਾਲ ਦੇ ਫਿਲਿਪ ਬਾਬਟੁੰਡੇ ਫਾਸ਼ਕਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਘੱਟ ਤੋਂ ਘੱਟ 30 ਸਾਲ ਬਾਅਦ ਉਨ੍ਹਾਂ ਦੀ ਪੈਰੋਲ 'ਤੇ ਵਿਚਾਰ ਕੀਤਾ ਜਾਵੇਗਾ।
ਜੱਜ ਨੇ ਕਿਹਾ ਕਿ ਦੋਵਾਂ ਨੇ ਹਾਸ਼ਿਮ ਅਬਦਲ ਅਲੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਦੋਵੇਂ ਫ਼ਿਲਮ ਦੇਖਣ ਚਲੇ ਗਏ। ਪਿਛਲੇ ਹਫ਼ਤੇ ਅਦਾਲਤ ਨੇ ਦੋਵਾਂ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਕਿਹਾ ਕਿ ਇਸ ਸਜ਼ਾ ਨਾਲ ਅਲੀ ਦੇ ਘਰ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ।

ਹੋਰ ਖਬਰਾਂ »