ਚੇਨਈ, 15 ਮਈ, (ਹ.ਬ.) : ਫ਼ਿਲਮੀ ਹੀਰੋ ਤੋਂ ਨੇਤਾ ਬਣੇ ਅਤੇ ਸਿਆਸੀ ਪਾਰਟੀ ਮੱਕਲ ਨੀਧੀ ਮੈਯਮ (ਐਮਐਨਐਮ) ਦੇ ਸੰਸਥਾਪਕ ਕਮਲ ਹਸਨ ਦੇ ਖ਼ਿਲਾਫ਼ ਤਮਿਲਨਾਡੂ ਦੇ ਕਰੂਰ  ਜ਼ਿਲ੍ਹੇ ਵਿਚ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਲੈ ਕੇ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਦੱਸਣ ਵਾਲੇ ਬਿਆਨ 'ਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ 'ਤੇ ਧਾਰਮਿਕ ਭਾਵਨਾ ਭੜਕਾਉਣ ਦੀ ਧਾਰਾਵਾਂ ਵਿਚ ਕਾਰਵਾਈ ਕੀਤੀ ਗਈ ਹੈ। ਭਾਜਪਾ ਅਤੇ ਹੋਰ ਹਿੰਦੂਵਾਦੀ ਸੰਗਠਨਾਂ ਨੇ ਕਮਲ ਹਸਨ  ਦੇ ਬਿਆਨ ਦਾ ਕੜਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਤਮਿਲ ਅਭਿਨੇਤਾ ਦੇ ਰਿਹਾਇਸ਼ ਅਤੇ ਪਾਰਟੀ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.