ਮੁੰਬਈ, 15 ਮਈ, (ਹ.ਬ.) : ਮੁੰਬਈ ਦੀ 23 ਸਾਲਾ ਆਰੋਹੀ ਪੰਡਤ ਲਾਈਟ ਸਪੋਰਟ ਏਅਰਕਰਾਫਟ ਤੋਂ ਅਟਲਾਂਟਿਕ ਮਹਾਸਾਗਰ ਪਾਰ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਣ ਗਈ ਹੈ। ਆਰੋਹੀ 3000 ਕਿਲੋਮੀਟਰ ਦੀ ਯਾਤਰਾ ਤੈਅ ਕਰਕੇ ਕੈਨੇਡਾ ਦੇ ਇਕਾਲੁਈਟ ਏਅਰਪੋਰਟ 'ਤੇ ਉਤਰੀ। ਉਨ੍ਹਾਂ ਨੇ ਅਪਣੇ ਛੋਟੇ ਜਹਾਜ਼ ਦੇ ਨਾਲ ਇਕੱਲੇ ਸਕਾਟਲੈਂਡ ਦੇ ਵਿਕ ਤੋਂ ਇਲਾਕੁਈਟ ਦੇ ਲਈ ਉਡਾਣ ਭਰੀ ਸੀ। ਇਸ ਦੌਰਾਨ ਉਹ ਆਈਸਲੈਂਡ ਅਤੇ ਗਰੀਨਲੈਂਡ ਰੁਕੀ। ਆਰੋਹੀ ਨੇ ਇਹ ਉਡਾਣ 'ਵੀ! ਵੂਮਨ ਐਮਪਾਵਰ ਐਕਸਡੀਪਿਸ਼ਨ' ਦੇ ਤਹਿਤ ਪੂਰੀ ਕੀਤੀ। ਆਰੋਹੀ ਦੇ ਜਹਾਜ਼ ਦਾ ਨਾਂ ਮਾਹੀ ਹੈ। ਇਸ ਉਪਲਬਧੀ 'ਤੇ ਆਰੋਹੀ ਨੇ ਕਿਹਾ ਕਿ ਉਹ ਅਪਣੇ ਦੇਸ਼ ਅਤੇ ਸਾਰੀ ਔਰਤਾਂ ਦੇ ਲਈ ਇਹ ਕੀਰਤੀਮਾਨ ਬਣਾਉਣ 'ਤੇ ਬੇਹੱਦ ਖੁਸ਼ ਹਨ। 
 

ਹੋਰ ਖਬਰਾਂ »