ਨਿਊਯਾਰਕ, 15 ਮਈ, (ਹ.ਬ.) : ਅਮਰੀਕੀ ਅਭਿਨੇਤਰੀ ਫੈਲੀਸਿਟੀ ਹਫਮੈਨ ਨੇ ਨਾਮੀ ਯੂਨੀਵਰਸਿਟੀ ਵਿਚ ਬੇਟੀ ਦੇ ਦਾਖ਼ਲੇ ਦੇ ਲਈ ਰਿਸ਼ਵਤ ਦੇਣ ਦੇ ਮਾਮਲੇ ਵਿਚ ਅਪਣਾ ਗੁਨਾਹ ਮੰਨ ਲਿਆ ਹੈ। ਹਾਊਸਵਾਈਵਸ ਟੀਵੀ ਲੜੀਵਾਰ ਨਾਲ ਚਰਚਿਤ ਹੋਈ ਹਫਮੈਨ ਨੇ ਸੋਮਵਾਰ ਨੂੰ ਅਪਣਾ ਗੁਨਾਹ ਸਵੀਕਾਰ ਕਰ ਲਿਆ।
ਮੈਸਾਚਿਊਸੈਟਸ ਦੇ ਅਟਾਰਨੀ ਐਂਡਰਿਊ ਲੇਲਿੰਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੇਲ੍ਹ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਤੋਂ ਬਚਣ ਦੇ ਲਈ ਹਫਮੈਨ ਸਣੇ ਹੁਣ ਤੱਕ ਇਸ ਮਾਮਲੇ ਨਾਲ ਜੁੜੇ ਦਸ ਮੁਲਜ਼ਮ ਕੋਰਟ ਦੇ ਕੋਲ ਅਪਣਾ ਗੁਨਾਹ ਕਬੂਲ ਚੁੱਕੇ ਹਨ। 
ਵਿਭਿੰਨ ਅਮਰੀਕੀ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਦਾਖ਼ਲੇ ਦੇ ਲਈ ਹੋਣ ਵਾਲੇ ਐਸਏਟੀ ਕਾਲਜ ਐਂਟਰੈਂਸ ਐਗਜ਼ਾਮ ਵਿਚ ਚੰਗੇ ਨੰਬਰਾਂ ਦੇ ਲਈ ਰਿਸ਼ਵਤ ਦੇਣ ਨਾਲ ਜੁੜੇ ਇਸ ਮਾਮਲੇ ਵਿਚ 50 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਿਸ ਵਿਚ ਕਈ ਪ੍ਰਮੁੱਖ ਚਿਹਰੇ ਸ਼ਾਮਲ ਹਨ। ਹਫਮੈਨ ਨੇ ਵੀ ਅਪਣੀ ਧੀ ਦੇ ਦਾਖ਼ਲੇ ਦੇ ਲਈ 15 ਹਜ਼ਾਰ ਡਾਲਰ ਯਾਨੀ ਕਰੀਬ ਸਾਢੇ ਦਸ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਸ ਮਾਮਲੇ ਵਿਚ ਅਭਿਨੇਤਰੀ ਨੂੰ 20 ਸਾਲ ਤੱਕ ਦੀ ਸਜ਼ਾ ਤੋਂ ਇਲਾਵਾ ਢਾਈ ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਰਿਸ਼ਵਤ ਕਾਂਡ ਦੇ ਮਾਸਟਰ ਮਾਈਂਡ ਵਿਲੀਅਮ ਰਿਕ ਸਿੰਗਰ ਨੇ ਇਸ ਸਕੈਂਡਲ ਦੇ ਜ਼ਰੀਏ ਢਾਈ ਕਰੋੜ ਡਾਲਰ ਯਾਨੀ ਕਰੀਬ 175 ਕਰੋੜ ਰੁਪਏ ਦੀ ਰਕਮ ਜੁਟਾਈ ਸੀ। ਉਹ ਵੀ ਅਪਣਾ ਦੋਸ਼ ਸਵੀਕਾਰ ਕਰ ਚੁੱਕਾ ਹੈ। ਮਾਮਲੇ ਵਿਚ ਸਜ਼ਾ ਦਾ ਐਲਾਨ 13 ਸਤੰਬਰ ਨੂੰ ਕੀਤਾ ਜਾਵੇਗ। 

ਹੋਰ ਖਬਰਾਂ »