ਚੰਡੀਗੜ੍ਹ, 14 ਮਈ, (ਹ.ਬ.) : ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ 'ਤੇ ਅੱਠ ਮਈ ਨੂੰ ਚੋਣ ਰੈਲੀ ਦੌਰਾਨ ਚੱਪਲ ਸੁੱਟਣ ਦੇ ਮਾਮਲੇ  ਵਿਚ ਆਰਿਆ ਨਗਰ ਥਾਣਾ ਪੁਲਿਸ ਨੇ ਔਰਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਆਰਿਆ ਨਗਰ ਥਾਣੇ 'ਤੇ ਸ਼ਿਕਾਇਤ ਕਰਦੇ ਹੋਏ ਸ਼ਹਿਰ ਦੇ Îਨਿਰਮਲ ਨਗਰ ਦੇ ਰਹਿਣ ਵਾਲੇ ਰੋਹਿਤ ਨੇ ਦੱਸਿਆ ਕਿ ਅੱਠ ਮਈ ਨੂੰ ਗਾਂਧੀ ਕੈਂਪ ਵਿਚ ਕਾਂਗਰਸੀ ਉਮੀਦਵਾਰ; ਦੀਪੇਂਦਰ ਹੁੱਡਾ ਦੇ ਪੱਖ ਵਿਚ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੰਬੋਧਨ ਕਰ ਰਹੇ ਸੀ। ਦੋਸ਼ ਹੈ ਕਿ ਰੈਲੀ ਦੌਰਾਨ ਹੀ ਇੱਕ ਔਰਤ ਨੇ ਨਵਜੋਤ ਸਿੰਘ ਸਿੱਧੂ 'ਤੇ ਚੱਪਲ ਸੁੱਟ ਦਿੱਤੀ ਸੀ। ਜਦ ਕਿ ਕੁਝ ਲੋਕਾਂ ਨੇ ਪੱਥਰਬਾਜ਼ੀ ਵੀ ਕੀਤੀ ਸੀ। ਜਿਸ ਦਾ ਇੱਕ ਵੀਡੀਓ ਵੀ  ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਜਤਿੰਦਰ ਕੌਰ ਨਾਂ ਦੀ ਔਰਤ ਨੇ ਖੁਦ ਚੱਪਲ ਸੁੱਟਣ ਦੀ ਗੱਲ ਸਵੀਕਾਰ ਕੀਤੀ ਸੀ। ਸ਼ਿਕਾਇਤ ਵਿਚ ਹੋਰ ਲੋਕਾਂ ਦੇ ਨਾਂ ਵੀ ਦਿੱਤੇ ਗਏ ਹਨ। ਆਰਿਆ ਨਗਰ ਥਾਣੇ ਦੇ ਏਐਸਆਈ ਰਤਨ ਸਿੰਘ ਨੇ ਦੱਸਿਆ ਕਿ ਰੋਹਿਤ ਦੀ ਸ਼ਿਕਾਇਤ 'ਤੇ ਜਤਿੰਦਰ ਕੌਰ ਦੇ ਖ਼ਿਲਾਫ਼ ਧਾਰਾ 504 ਤੇ ਧਾਰਾ 127 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਰੋਹਿਤ ਦਾ ਕਹਿਣਾ ਹੇ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਫੈਨ ਹੈ ਜਿਸ ਦੇ ਕਾਰਨ ਉਸ ਨੇ ਕੇਸ ਦਰਜ ਕਰਾਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.