ਇਸਲਾਮਾਬਾਦ, 14 ਮਈ, (ਹ.ਬ.) : ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਸਾਲੇ ਅਤੇ ਮੁੰਬਈ ਹਮਲੇ ਵਿਚ ਮੋਸਟ ਵਾਂਟੇਡ ਅੱਤਵਾਦੀ ਅਬਦੁਲ ਰਹਿਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਅਬਦੁਲ ਰਹਿਮਾਨ ਦੀ ਗ੍ਰਿਫਤਾਰੀ ਪੰਜਾਬ ਸੂਬੇ ਦੇ ਗੁਜਰਾਂਵਾਲਾ ਵਿਚੋਂ ਹੋਈ। ਅਬੁਦਲ ਨੇ ਗੁਜਰਾਂਵਾਲਾ ਵਿਚ ਸਰਕਾਰ ਦੇ ਪਾਬੰਦੀਸ਼ੁਦਾ ਸੰਗਠਨਾਂ ਦੇ ਖ਼ਿਲਾਫ਼ ਭਾਸ਼ਣ ਦਿੱਤਾ ਸੀ। ਅਬਦੁਲ ਨੇ ਅਪਣੇ ਭਾਸ਼ਣ ਵਿਚ ਐਫਏਟੀਐਫ (ਫਾਇਨੈਂਸ਼ਿਅਲ ਐਕਸ਼ਨ ਟਾਸਕ ਫੋਰਸ)  ਦੇ ਹੁਕਮਾਂ 'ਤੇ ਚੁੱਕੇ ਕਦਮਾਂ ਦੀ ਵੀ ਆਲੋਚਨਾ ਕੀਤੀ। ਉਹ ਜਮਾਤ ਉਦ ਦਾਵਾ ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ ਦੇ ਲਈ ਫੰਡ ਜੁਟਾ ਰਿਹਾ ਸੀ। ਉਸ ਨੂੰ ਫਿਲਹਾਲ ਲਾਹੌਰ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ। 
ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਵਿਚ ਅਬਦੁਲ ਦਾ ਕਾਫੀ ਪ੍ਰਭਾਵ ਹੈ।  ਉਹ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਦੇ ਲਈ ਹੀ ਜਾÎਣਿਆ ਜਾਂਦਾ ਹੈ। ਸਾਲ 2010 ਵਿਚ ਭਾਰਤ ਵਿਰੋਧੀ ਬਿਆਨ ਨੂੰ ਲੈ ਕੇ ਉਹ ਸੁਰਖੀਆਂ ਵਿਚ ਵੀ ਰਹਿ ਚੁੱਕਾ ਹੈ। ਉਸ ਨੇ ਪੁਣੇ ਦੇ ਜਰਮਨ ਬੇਕਰੀ ਵਿਚ ਧਮਾਕੇ ਦੇ ਅੱਠ ਦਿਨ ਪਹਿਲਾਂ ਮੁਜੱਫਰਾਬਾਦ ਵਿਚ ਭਾਸ਼ਣ ਦਿੱਤਾ ਸੀ ਅਤੇ ਪੁਣੇ ਸਣੇ ਭਾਰਤ ਦੇ ਤਿੰਨ ਸ਼ਹਿਰਾਂ ਵਿਚ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਸੀ। ਭਾਰਤ ਦੀ ਮੰਗ 'ਤੇ ਅਮਰੀਕਾ ਨੇ ਅਬਦੁਲ ਰਹਿਮਾਨ ਨੂੰ ਅੱਤਵਾਦੀ ਐਲਾਨ ਕੀਤਾ ਸੀ।  ਅਬੁਦਲ ਰਹਿਮਾਨ ਇੱਕ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਸ਼ਮੀਰ ਨੂੰ ਆਜ਼ਾਦੀ ਦਿਵਾਉਣ ਦੀ ਗੱਲ ਕਹਿੰਦਾ ਨਜ਼ਰ ਆ ਚੁੱਕਾ ਹੈ।  ਭਾਰਤ ਖ਼ਿਲਾਫ਼ ਹਮੇਸ਼ਾ ਜ਼ਹਿਰ ਉਗਲਣ ਵਾਲੇ ਅਬਦੁਲ ਰਹਿਮਾਨ ਦੇ ਸਿਰ 'ਤੇ ਕਰੀਬ 13 ਕਰੋੜ ਰੁਪਏ ਦਾ ਇਨਾਮ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.