ਟਰੰਪ ਨੇ ਦਿੱਤੀ ਇਫਤਾਰ ਪਾਰਟੀ, ਸ੍ਰੀਲੰਕਾ ਵਿਚ ਅੱਤਵਾਦੀ ਹਮਲਿਆਂ 'ਤੇ ਦੁੱਖ ਜਤਾਇਆ


ਵਾਸ਼ਿੰਗਟਨ, 14 ਮਈ, (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ  ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿਚ ਇਫਤਾਰ ਦਾਅਵਤ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਕਿਹਾ, ਅਮਰੀਕਾ ਅਤੇ ਦੁਨੀਆ ਭਰ ਵਿਚ ਰਹਿਣ ਵਾਲੇ ਮੁਸਲਿਮਾਂ ਦੇ ਲਈ ਰਮਜ਼ਾਨ ਪਵਿੱਤਰ ਮਹੀਨਾ ਹੈ। ਰਮਜ਼ਾਨ ਲੋਕਾਂ ਨੂੰ ਇਕਜੁੱਟ ਕਰਦਾ ਹੈ ਅਤੇ ਲੋਕ ਉਮੀਦ, ਸਹਿਣਸ਼ੀਲਤਾ ਅਤੇ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਇਕਜੁਟ ਹੁੰਦੇ ਹਨ। ਇਸ ਮੌਕੇ 'ਤੇ ਟਰੰਪ ਨੇ ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿਚ ਅੱਤਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੇ ਪ੍ਰਤੀ ਦੁਖ ਵੀ ਜਤਾਇਆ । 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ ਵਿਚ 50 ਲੋਕ ਮਾਰੇ ਗਏ ਸੀ। ਜਦ ਕਿ ਬੀਤੀ 21 ਅਪ੍ਰੈਲ ਨੂੰ ਸ੍ਰੀਲੰਕਾ ਦੇ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ ਵਿਚ ਧਮਾਕਿਆਂ ਵਿਚ ਕਰੀਬ 260 ਲੋਕਾਂ ਨੇ ਜਾਨ ਗਵਾਈ ਸੀ। ਟਰੰਪ ਨੇ ਇਹ ਇਫਤਾਰ ਦਾਅਵਤ ਅਪਣੇ ਪ੍ਰਸ਼ਾਸਨ ਦੇ ਪ੍ਰਮੁੱਖ ਮੁਸਲਿਮ ਮੈਂਬਰਾਂ ਅਤੇ ਵਿਭਿੰਨ ਦੇਸ਼ਾਂ ਦੇ ਸੀਨੀਅਰ ਡਿਪਲੋਮੈਟਾਂ ਦੇ ਲਈ ਦਿੱਤੀ ਸੀ। ਟਰੰਪ ਨੇ ਕਿਹਾ, ਰਮਜ਼ਾਨ ਧਰਮਾਰਥ ਅਤੇ ਸਾਥੀ ਨਾਗਰਿਕਾਂ ਦੀ ਸੇਵਾ ਦਾ ਸਮਾਂ ਹੁੰਦਾ ਹੈ।

ਹੋਰ ਖਬਰਾਂ »