ਲੰਡਨ, 14 ਮਈ, (ਹ.ਬ.) : ਅਮਰੀਕਾ ਦੇ ਦਿੱਗਜ ਗੋਲਫਰ ਟਾਈਗਰ ਵੁਡਸ ਦੇ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਇੱਕ ਆਦਮੀ ਦੀ ਮੌਤ ਹੋ ਜਾਣ ਤੋ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਵੁਡਸ , ਉਨ੍ਹਾਂ ਦੀ ਪ੍ਰੇਮਿਕਾ ਅਤੇ ਉਨ੍ਹਾਂ ਦੀ ਕੰਪਨੀ 'ਤੇ ਕੇਸ ਦਰਜ ਕਰਾਇਆ ਹੈ। ਪਿਛਲੇ ਸਾਲ ਦਸ ਦਸੰਬਰ ਨੂੰ ਨਿਕੋਲਸ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ। 
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਵੁਡਸ  ਅਤੇ ਉਨ੍ਹਾਂ ਦੇ ਰੈਸਟੋਰੈਂਟ ਦੇ ਕਰਮੀ ਉਸ ਵਿਅਕਤੀ ਨੂੰ ਜ਼ਿਆਦਾ ਸ਼ਰਾਬ ਪੀਣ ਅਤੇ ਗੱਡੀ ਚਲਾਉਣ ਤੋਂ ਰੋਕ ਸਕਦੇ ਸੀ।  ਉਹ ਵਿਅਕਤੀ ਦ ਵੁਡਸ ਜੁਪੀਟਰ ਐਂਡ ਬਾਰ ਵਿਚ ਕੰਮ ਕਰਦਾ ਸੀ ਜਿਸ ਦੇ ਮਾਲਕ ਵੁਡਸ ਹਨ। ਸੋਮਵਾਰ ਨੂੰ ਇਸ ਰੈਸਟੋਰੈਂਟ 'ਤੇ Îਇਮੇਸਬਰਗਰ ਦੀ ਹੱਤਿਆ ਦਾ ਮਾਮਲਾ ਦਰਜ ਕਰਾਇਆ ਗਿਆ ਹੈ।  ਇਮੇਸਬਰਗਰ ਇਸ ਰੈਸਟੋਰੈਂਟ ਵਿਚ ਬਾਰਟੈਂਡਰ ਦਾ ਕੰਮ ਕਰਦੇ ਸੀ। ਇਹ ਕੇਸ ਮ੍ਰਿਤਕ ਦੇ ਮਾਤਾ ਪਿਤਾ ਨੇ ਦਰਜ ਕਰਾਇਆ ਹੈ। ਇਮੇਸਬਰਗਰ ਦੀ ਸ਼ਿਫਟ ਤਿੰਨ ਵਜੇ ਖਤਮ ਹੋ ਜਾਂਦੀ ਸੀ। ਲੇਕਿਨ ਉਹ ਇਸ ਤੋਂ ਬਾਅਦ ਵੀ ਬਾਰ ਵਿਚ ਬੈਠ ਕੇ ਸ਼ਰਾਬ ਪੀਂਦੇ ਰਹੇ ਅਤੇ ਤਕਰੀਬਨ ਛੇ ਵਜੇ ਉਨ੍ਹਾਂ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਸ਼ਿਕਾਇਤ ਵਿਚ ਕਿਹਾ ਗਿਆ ਕਿ ਇਮੇਸਬਰਗਰ ਦੇ ਖੂਨ ਵਿਚ ਸ਼ਰਾਬ ਦੀ ਮਾਤਰਾ ਤੈਅ ਸੀਮਾ ਤੋਂ ਜ਼ਿਆਦਾ ਸੀ ਅਤੇ ਉਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਹੇ ਸੀ। ਵੁਡਸ ਨੇ ਕਿਹਾ ਕਿ ਨਿਕ ਦੀ ਮੌਤ ਨਾਲ ਅਸੀਂ ਸਾਰੇ ਦੁਖੀ ਸੀ। ਮੈਨੂੰ ਇਸ ਘਟਨਾ 'ਤੇ ਬਹੁਤ ਦੁਖ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.