ਨਿਯਮਾਂ ਦੀ ਉਲੰਘਣਾ ਕਰਨ ਵਾਲੇ 'ਤੇ ਹੋਵੇਗੀ ਕਾਰਵਾਈ

ਸਰੀ, 15 ਮਈ (ਹਮਦਰਦ ਸਮਾਚਾਰ ਸੇਵਾ): ਸਰੀ 'ਚ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਮੱਦੇਨਜ਼ਰ ਸਰੀ ਫ਼ਾਇਰ ਸਰਵਿਸ ਨੇ ਇਲਾਕਾ ਵਾਸੀਆਂ ਨੂੰ ਘਰ ਤੋਂ ਬਾਹਰ ਜਾਂ ਵਿਹੜੇ 'ਚ, ਖੁਲ•ੀਆਂ ਥਾਵਾਂ ਅਤੇ ਘਾਹ ਫ਼ੂਸ ਨੂੰ ਅੱਗ ਲਾਉਣ 'ਤੇ ਰੋਕ ਲਾਈ ਹੈ। ਸ਼ਹਿਰ 'ਚ ਤਾਪਮਾਨ 'ਚ ਵਾਧਾ ਹੋਣ ਅਤੇ ਮੌਸਮ ਦੇ ਖ਼ੁਸ਼ਕ ਹੋਣ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਕਿਉਂਕਿ ਅਜਿਹੇ ਤਾਪਮਾਨ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੋ ਜਾਂਦਾ ਹੈ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਖੁਲ•ੀਆਂ ਥਾਵਾਂ 'ਤੇ ਜਾਂ ਸ਼ਹਿਰ 'ਚ ਕਿਤੇ ਵੀ ਅੱਗ ਲਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਜੇ ਕੋਈ ਇਲਾਕਾ ਨਿਵਾਸੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਲਾਇਆ ਜਾਵੇਗਾ । ਫ਼ਾਇਰ ਸਰਵਿਸ ਦਾ ਕਹਿਣਾ ਹੈ ਕਿ ਨੈਚੁਰਲ ਗੈਸ, ਪ੍ਰੋਪੇਨ ਅਤੇ ਚਾਰਕੋਲ ਬ੍ਰਿਕੁਏਟਰਸ ਨੂੰ ਇਸ ਦੀ ਮਨਜ਼ੂਰੀ ਓਦੋਂ ਤੱਕ ਹੈ ਜਦੋਂ ਤੱਕ ਉਹ ਆਪਣੇ ਉਤਪਾਦ ਲਈ ਯੂਐਲਸੀ/ਸੀਐਸਏ ਦੇ ਮਨਜ਼ੂਰਸ਼ੁਦਾ ਉਪਕਰਨਾਂ ਦੀ ਵਰਤੋਂ ਕਰਨਗੇ। ਚਾਰਗੋਲ ਬ੍ਰਿਕੁਏਟਰਸ ਨੂੰ ਪ੍ਰਾਇਵੇਟ ਪ੍ਰਾਪਰਟੀ 'ਤੇ ਅੱਗ ਲਾਉਣ ਦੀ ਮਨਜ਼ੂਰੀ ਮਿਲੀ ਹੈ ਪਰ ਸ਼ਹਿਰ ਦੀਆਂ ਪਾਰਕਾਂ ਅਤੇ ਝੀਲਾਂ 'ਤੇ ਪਾਬੰਦੀ ਲਾਈ ਹੈ। 2019 ਵਿੱਚ ਹੁਣ ਤੱਕ ਸਰੀ ਫ਼ਾਇਰ ਸਰਵਿਸ ਨੇ 123 ਘਾਹ-ਫ਼ੂਸ ਨੂੰ ਅੱਗ ਲੱਗਣ ਅਤੇ 184 ਹੋਰ ਸਥਾਨਾਂ 'ਤੇ ਅੱਗ ਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇੱਕ ਮਈ 2018 ਅਤੇ ਇੱਕ ਅਕਤੂਬਰ 2018 ਦੇ ਵਿਚਕਾਰ  ਸਰੀ ਫ਼ਾਇਰ ਸਰਵਿਸ ਨੇ ਘਾਹ ਦੇ ਮੈਦਾਨ 'ਚ 144  ਅਤੇ ਹੋਰ ਸਥਾਨਾਂ 'ਤੇ ਅੱਗ ਲੱਗਣ ਦੇ 279 ਕੇਸ ਦਰਜ ਕੀਤੇ ਸਨ।

 

ਹੋਰ ਖਬਰਾਂ »

ਹਮਦਰਦ ਟੀ.ਵੀ.