160 ਗੱਡੀਆਂ ਦੇ ਚਲਾਉਣ 'ਤੇ ਲਾਈ ਰੋਕ

ਬ੍ਰਿਟਿਸ਼ ਕੋਲੰਬੀਆ, 15 ਮਈ (ਹਮਦਰਦ ਸਮਾਚਾਰ ਸੇਵਾ): ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ-ਵੱਖ ਛੇ ਸਥਾਨਾਂ 'ਤੇ 378 ਦੇ ਕਰੀਬ ਗੱਡੀਆਂ ਦੀ ਚੈਕਿੰਗ ਕੀਤੀ ਗਈ, ਜਿਨ•ਾਂ ਵਿੱਚੋਂ 160 ਗੱਡੀਆਂ 'ਤੇ ਰੋਕ ਲਾਈ ਗਈ। ਡੈਲਟਾ ਪੁਲਿਸ ਵਿਭਾਗ ਨੇ ਲੋਅਰ ਮੇਨਲੈਂਡ ਤੋਂ ਇਨਫ਼ੋਰਸਮੈਂਟ ਅਫ਼ਸਰਾਂ ਦੇ ਸਹਿਯੋਗ ਨਾਲ ਇਸ ਟਰੱਕ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪੁਲਿਸ ਵਿਭਾਗ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਇਸ ਚੈਕਿੰਗ ਮੁਹਿੰਮ 'ਚ ਛੇ ਵੱਖ ਵੱਖ ਲੋਕੇਸ਼ਨਾਂ 'ਤੇ ਨਾਕੇਬੰਦੀ ਕਰ ਕੇ ਵੱਡੀ ਗਿਣਤੀ ਵਿੱਚ ਟਰੱਕਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਸਕੋਟ ਰੋਡ 'ਤੇ 120ਵੀਂ ਸਟਰੀਟ 'ਤੇ ਹੋਈ। ਜ਼ਿਕਰਯੋਗ ਹੈ ਕਿ ਡੈਲਟਾ ਵੈਨਕੁਵਰ ਅਤੇ ਯੂਐਸ ਸਰਹੱਦ ਦੀਆਂ ਦੋਵੇਂ ਬੰਦਰਗਾਹਾਂ ਵੱਲ ਜਾਣ ਦਾ ਵੱਡਾ ਰਸਤਾ ਹੈ ਜਿਸ ਕਾਰਨ ਡੈਲਟਾ 'ਚ ਹਰ ਰੋਜ਼ ਵੱਡੀ ਗਿਣਤੀ 'ਚ ਟਰੱਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਇਸ ਕਾਰਨ ਇਹ ਰਸਤਾ ਸੁਰੱਖਿਆ ਪੱਖੋਂ ਜ਼ਿਆਦਾ ਧਿਆਨ ਕੇਂਦਰਤ ਕਰਦਾ ਹੈ। ਜਿਸ ਕਾਰਨ ਇੱਥੇ ਵੱਡੇ ਪੱਧਰ 'ਤੇ ਟਰੱਕਾਂ ਚੈਕਿੰਗ ਕੀਤੀ ਗਈ। ਇਸ ਮੁਹਿੰਮ ਤਹਿਤ ਡੀਪੀਡੀ, ਆਰਸੀਐਮਪੀ ਅਤੇ ਸੀਵੀਐਸਈ ਦੇ ਇੰਸਪੈਕਟਰਾਂ ਨੇ ਟਰੱਕਾਂ ਦੇ ਇੰਜਣਾਂ ਦੀ ਚੈਕਿੰਗ ਕੀਤੀ ਜਿਨ•ਾਂ ਵਿੱਚ 160 ਦੇ ਕਰੀਬ ਇੰਜਣਾਂ ਵਿੱਚ ਖ਼ਰਾਬੀ ਪਾਈ ਗਈ ਅਤੇ ਇਨ•ਾਂ ਟਰੱਕ ਦੇ ਚਲਣ 'ਤੇ ਰੋਕ ਲਾ ਦਿੱਤੀ। ਜਾਣਕਾਰੀ ਅਨੁਸਾਰ ਡੀਪੀਡੀ ਹਮੇਸ਼ਾ ਹਰ ਮਹੀਨੇ ਇਸ ਤਰ•ਾਂ ਦੀ ਚੈਕਿੰਗ ਕਰਦੇ ਹਨ ਅਤੇ ਇਹ ਸੁਨਿਸਚਿਤ ਕਰਦੇ ਹਨ ਕਿ ਤਕਨੀਕੀ ਤੌਰ 'ਤੇ ਖਰਾਬ ਗੱਡੀ ਨੂੰ ਚੱਲਣ ਤੋਂ ਰੋਕਿਆ ਜਾਵੇ। ਇਸ ਚੈਕਿੰਗ ਦੌਰਾਨ ਜ਼ਿਆਦਾਤਰ ਗੱਡੀਆਂ ਵਿੱਚ ਟਾਇਰਾਂ 'ਚ ਖ਼ਰਾਬੀ, ਬਰੇਕ ਸੰਬੰਧੀ ਦਿੱਕਤ ਪਾਈ ਗਈ ਅਤੇ ਇਸ ਤੋਂ ਇਲਾਵਾ ਕਈ ਟਰੱਕਾਂ ਦੇ ਕਾਰਗੋ ਵੀ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਸਨ। ਡੀਪੀਡੀ ਟ੍ਰੈਫ਼ਿਕ ਯੂਨਿਟ ਦੇ ਕਾਂਸਟੇਬਲ ਕੇਨ ਯੂਨੀਪਆਈਯੁਕ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੌਰਾਨ ਡਰਾਇਵਰਾਂ ਨੂੰ ਨਿਯਮਾਂ ਦਾ ਉਲੰਘਣ ਕਰਨ ਅਤੇ ਜੁਰਮਾਨੇ ਵਜੋਂ 174 ਟਿਕਟਾਂ ਦਿੱਤੀਆਂ ਗਈਆਂ ਜਿਨ•ਾਂ ਵਿੱਚ 109 ਡਾਲਰ ਤੋਂ ਲੈ ਕੇ 311 ਡਾਲਰ ਤੱਕ ਦੀ ਔਸਤਨ ਕੀਮਤ ਸੀ। ਜ਼ਿਆਦਾਤਰ ਡਰਾਇਵਰਾਂ ਨੂੰ 598 ਡਾਲਰ ਦੇ ਜੁਰਮਾਨੇ ਦੀਆਂ ਟਿੱਕਟਾਂ ਦਿੱਤੀਆਂ ਅਤੇ ਦੱਸੇ ਗਏ ਸਮੇਂ ਦੇ ਅੰਦਰ ਗੱਡੀਆਂ ਦੀ ਰਿਪੇਅਰ ਕਰਾਉਣ ਦੇ ਹੁਕਮ ਵੀ ਕੀਤੇ। ਉਦੋਂ ਤੱਕ ਟਰੱਕਾਂ ਦੇ ਚੱਲਣ 'ਤੇ ਰੋਕ ਲਾ ਦਿੱਤੀ ਗਈ ਹੈ। ਜਾਂਚ ਦੌਰਾਨ ਕਈ ਡਰਾਇਵਰਾਂ ਨੂੰ ਜ਼ਿਆਦਾ ਗਿਣਤੀ 'ਚ ਟਿਕਟਾਂ ਵੀ ਮਿਲੀਆਂ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.